ਟਰੰਪ ਖ਼ਿਲਾਫ ਮਹਾਦੋਸ਼ ਚਲਾਉਣ ਦਾ ਮਤਾ ਸੈਨੇਟ ’ਚ ਪੁੱਜਿਆ


ਵਾਸ਼ਿੰਗਟਨ, 26 ਜਨਵਰੀ

ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਅਮਰੀਕੀ ਪ੍ਰਤੀਨਿਧੀ ਸਦਨ ਦੇ ਡੈਮੋਕਰੇਟਿਕ ਮੈਂਬਰਾਂ ਨੇ ਸੋਮਵਾਰ ਦੇਰ ਸ਼ਾਮ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਬਾਰੇ ਇਤਿਹਾਸਕ ਸੁਣਵਾਈ ਮਤਾ ਉਪਰਲੇ ਸਦਨ ਸੈਨੇਟ ਨੂੰ ਭੇਜ ਦਿੱਤਾ ਹੈ। ਯੂਐੱਸ ਕੈਪੀਟਲ (ਸੰਸਦ ਭਵਨ) ਵਿੱਚ ਹਿੰਸਕ ਘਿਰਾਓ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ ਕਰਨ ਵਾਲੇ ਰਿਪਬਲੀਕਨ ਸੈਨੇਟਰ ਇਸ ਮਾਮਲੇ ਵਿੱਚ ਉਸ ਨੂੰ ਦੋਸ਼ੀ ਠਹਿਰਾਉਣ ਦੇ ਮੁੱਦੇ ਨੂੰ ਨਰਮ ਹੁੰਦੇ ਜਾਪਦੇ ਹਨ। ਇਸ ਰੁਖ ਨੂੰ ਪਾਰਟੀ ‘ਤੇ ਟਰੰਪ ਦੀ ਪਕੜ ਮਜ਼ਬੂਤ ਹੋਣ ਦੇ ਸੰਕੇਤ ਵਜੋਂ ਮੰਨਿਆ ਜਾ ਰਿਹਾ ਹੈ।Source link