ਈਡੀ ਵੱਲੋਂ ਐਮਾਜ਼ੌਨ ਖ਼ਿਲਾਫ਼ ਜਾਂਚ ਸ਼ੁਰੂ

ਈਡੀ ਵੱਲੋਂ ਐਮਾਜ਼ੌਨ ਖ਼ਿਲਾਫ਼ ਜਾਂਚ ਸ਼ੁਰੂ
ਈਡੀ ਵੱਲੋਂ ਐਮਾਜ਼ੌਨ ਖ਼ਿਲਾਫ਼ ਜਾਂਚ ਸ਼ੁਰੂ


ਨਵੀਂ ਦਿੱਲੀ, 28 ਜਨਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਈ-ਕਾਮਰਸ ਕੰਪਨੀ ਐਮਾਜ਼ੌਨ ਖ਼ਿਲਾਫ਼ ਦੇਸ਼ ਦੇ ਵਿਦੇਸ਼ੀ ਵਟਾਂਦਰਾ ਕਾਨੂੰਨ ਅਤੇ ਨਿਯਮਾਂ ਦੀ ਕਥਿਤ ਉਲੰਘਣਾਂ ਦੇ ਦੋਸ਼ ਹੇਠ ਜਾਂਚ ਸ਼ੁਰੂ ਕੀਤੀ ਹੈ। ਜਾਂਚ ਏਜੰਸੀ ਵੱਲੋਂ ਵੀਰਵਾਰ ਇੱਕ ਅਧਿਕਾਰਤ ਬਿਆਨ ‘ਚ ਦੱਸਿਆ ਗਿਆ ਕਿ ਇਹ ਜਾਂਚ ਵਿਦੇਸ਼ੀ ਵਟਾਂਦਰਾ ਪ੍ਰਬੰਧਨ ਐਕਟ (ਫੇਮਾ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ। ਵਣਜ ਮੰਤਰਾਲੇ ਵੱਲੋਂ ਜਾਂਚ ਏਜੰਸੀ ਨੂੰ ਈ-ਕਾਮਰਸ ਪਲੈਟਫਾਰਮਾਂ ਜਿਵੇਂ ਐਮਾਜ਼ੌਨ ਅਤੇ ਫਲਿਪਕਾਰਟ ‘ਤੇ ਪ੍ਰਚੂਨ ਵਿਕਰੀ ਸਬੰਧੀ ਜਾਂਚ ਲਈ ਕਿਹਾ ਗਿਆ ਸੀ। -ਏਜੰਸੀ



Source link