ਪੌਪ ਸਟਾਰ ਰਿਹਾਨਾ ਨੂੰ ‘ਮੂਰਖ ਅਤੇ ਕਠਪੁਤਲੀ’ ਆਖਣ ’ਤੇ ਕੰਗਣਾ ’ਤੇ ਤਿੱਖੇ ਹਮਲੇ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 3 ਫਰਵਰੀ

ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੂੰ ‘ਮੂਰਖ ਅਤੇ ਕਠਪੁਤਲੀ’ ਆਖਣ ‘ਤੇ ਬੌਲੀਵੁੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਸ਼ੋਸ਼ਲ ਮੀਡੀਆ ‘ਤੇ ਹਮਲੇ ਤੇਜ਼ ਹੋ ਗਏ ਹਨ। ਕਾਬਿਲੇਗੌਰ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਨਵੰਬਰ ਤੋਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਬੀਤੇ ਦਿਨੀਂ ਰਿਹਾਨਾ ਨੇ ਸਮਰਥਨ ਕੀਤਾ ਸੀ ਅਤੇ ਕੰਗਣਾ ਨੇ ਉਸ ਨੂੰ ‘ਮੂਰਖ ਅਤੇ ਕਠਪੁਤਲੀ’ ਆਖਿਆ ਸੀ।Source link