ਮੀਂਹ ਦੇ ਬਾਵਜੂਦ ਹਰਿਆਣਾ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਗਵਰਨਰ ਹਊਸ ਤੱਕ ਪੈਦਲ ਮਾਰਚ


ਆਤਿਸ਼ ਗੁਪਤਾ
ਚੰਡੀਗੜ੍ਹ, 4 ਫਰਵਰੀ

ਹਰਿਆਣਾ ਦੇ ਕਾਂਗਰਸੀ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਦੇ ਗਵਰਨਰ ਹਾਊਸ ਤੱਕ ਮੀਂਹ ਵਿੱਚ ਪੈਦਲ ਮਾਰਚ ਕੀਤਾ। ਕਾਂਗਰਸੀ ਵਿਧਾਇਕਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਹ ਪੈਦਲ ਮਾਰਚ ਹਰਿਆਣਾ ਦੇ ਐੱਮਐੱਲਏ ਹੋਸਟਲ ਤੋਂ ਸ਼ੁਰੂ ਹੋਇਆ ਪਰ ਪੁਲੀਸ ਨੇ ਮਾਰਚ ਨੂੰ ਆਪਣੀ ਮੰਜ਼ਿਲ ਤੱਕ ਨਾ ਪੁੱਜਣ ਦਿੱਤਾ।Source link