ਬੀਐੱਸਐੱਫ ਨੇ ਜੰਮੂ ਵਿੱਚ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠੀਏ ਨੂੰ ਗੋਲੀ ਮਾਰੀ


ਨਵੀਂ ਦਿੱਲੀ, 8 ਫਰਵਰੀ

ਬੀਐੱਸਐੱਫ ਨੇ ਸੋਮਵਾਰ ਨੂੰ ਜੰਮੂ ਵਿੱਚ ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਇਕ ਘੁਸਪੈਠੀਏ ਨੂੰ ਮਾਰ ਮੁਕਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ ਪੌਣੇ 10 ਵਜੇ ਦੇ ਕਰੀਬ ਸਾਂਬਾ ਸੈਕਟਰ ਦੀ ਚੱਕ ਫਕੀਰਾ ਸਰਹੱਦੀ ਚੌਕੀ ਨੇੜੇ ਵਾਪਰੀ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ, ” ਕਈ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਘੁਸਪੈਠੀਆ ਸਰਹੱਦ ਵਲ ਵਧਦਾ ਰਿਹਾ, ਜਿਸ ਤੋਂ ਬਾਅਦ ਜਵਾਨਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। -ਏਜੰਸੀSource link