ਇੰਗਲੈਂਡ ਖ਼ਿਲਾਫ਼ ਰੋਹਿਤ ਸ਼ਰਮਾ ਦੀਆਂ 161 ਦੌੜਾਂ, ਕੋਹਲੀ ਖਾਤਾ ਨਾ ਖੋਲ੍ਹ ਸਕਿਆ, ਭਾਰਤ ਦਾ ਸਕੋਰ 300/6


ਚੇਨਈ, 13 ਫਰਵਰੀ
ਰੋਹਿਤ ਸ਼ਰਮਾ ਦੀਆਂ 161 ਦੌੜਾਂ ਦੀ ਬਦੌਲਤ ਇੰਗਲੈਂਡ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਭਾਰਤ ਨੇ ਛੇ ਵਿਕਟਾਂ ‘ਤੇ 300 ਦੌੜਾਂ ਬਣਾਇਆਂ। ਪਹਿਲੇ ਦਿਨ ਦਾ ਖੇਡ ਖਤਮ ਹੋਣ ‘ਤੇ ਰਿਸ਼ਭ ਪੰਤ 33 ਅਤੇ ਅਕਸ਼ਰ ਪਟੇਲ ਪੰਜ ਦੌੜਾਂ ‘ਤੇ ਖੇਡ ਰਹੇ ਸਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਖਾਤਾ ਵੀ ਨਹੀਂ ਖੋਲ੍ਹ ਸਕੇ।Source link