ਵੈਕਸੀਨ ਲੈਣ ਮਗਰੋਂ ਪਾਕਿ  ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਰੋਨਾ


ਇਸਲਾਮਾਬਾਦ, 20 ਮਾਰਚ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਕੋਵਿਡ-19 ਰੋਕੂ ਟੀਕਾ ਲਗਵਾਇਆ ਸੀ। ਕਰੋਨਾ ਦੀ ਪੁਸ਼ਟੀ ਹੋਣ ਮਗਰੋਂ ਉਨ੍ਹਾਂ ਨੇ ਖ਼ੁਦ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਲਿਆ ਹੈ। ਕੌਮੀ ਸਿਹਤ ਸੇਵਾਵਾਂ (ਨਿਯਮ ਅਤੇ ਤਾਲਮੇਲ) ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਟਵਿੱਟਰ ਰਾਹੀਂ ਇਮਰਾਨ ਖ਼ਾਨ ਨੂੰ ਕਰੋਨਾ ਹੋਣ ਦੀ ਪੁਸ਼ਟੀ ਕੀਤੀ ਹੈ। ਇਮਰਾਨ ਦੇ ਤਰਜਮਾਨ ਡਾ. ਸਹਿਬਾਜ਼ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਥੋੜ੍ਹਾ ਜਿਹਾ ਬੁਖ਼ਾਰ ਅਤੇ ਖੰਘ ਹੈ। -ਪੀਟੀਆਈSource link