ਗੁਰਦਾਸਪੁਰ: ਪੱਤਰਕਾਰ ਨੇ ਗੁਰਦੁਆਰੇ ਅੰਦਰ ਫਾਹ ਲੈ ਕੇ ਖ਼ੁਦਕੁਸ਼ੀ, ਸਾਬਕਾ ਮੈਨੇਜਰ ਸਣੇ ਦੋ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ: ਪੱਤਰਕਾਰ ਨੇ ਗੁਰਦੁਆਰੇ ਅੰਦਰ ਫਾਹ ਲੈ ਕੇ ਖ਼ੁਦਕੁਸ਼ੀ, ਸਾਬਕਾ ਮੈਨੇਜਰ ਸਣੇ ਦੋ ਖ਼ਿਲਾਫ਼ ਕੇਸ ਦਰਜ
ਗੁਰਦਾਸਪੁਰ: ਪੱਤਰਕਾਰ ਨੇ ਗੁਰਦੁਆਰੇ ਅੰਦਰ ਫਾਹ ਲੈ ਕੇ ਖ਼ੁਦਕੁਸ਼ੀ, ਸਾਬਕਾ ਮੈਨੇਜਰ ਸਣੇ ਦੋ ਖ਼ਿਲਾਫ਼ ਕੇਸ ਦਰਜ


ਕੇਪੀ ਸਿੰਘ

ਗੁਰਦਾਸਪੁਰ, 21 ਮਾਰਚ

ਇਥੋਂ ਨਜ਼ਦੀਕੀ ਕਸਬਾ ਬਹਿਰਾਮਪੁਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦਵਿੰਦਰ ਸਿੰਘ ਸਿੱਧੂ (36) ਨੇ ਅੱਜ ਦੀਨਾਨਗਰ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰਦੁਆਰੇ ਅੰਦਰ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਦਵਿੰਦਰ ਸਿੰਘ ਇਸ ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਜਗੀਰ ਸਿੰਘ ਦਾ ਲੜਕਾ ਸੀ।

ਦਵਿੰਦਰ ਸਿੰਘ ਕੈਟਰਿੰਗ ਦਾ ਕਰਦਾ ਸੀ। ਬਹਿਰਾਮਪੁਰ ਨੇੜਲੇ ਪਿੰਡ ਰਾਏਪੁਰ ਦਾ ਰਹਿਣ ਵਾਲਾ ਦਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਜਿਸ ਵਿੱਚ ਉਸ ਦੀਆਂ ਤਿੰਨ ਬੇਟੀਆਂ ਵੀ ਹਨ ਨਾਲ ਕਰੀਬ 12 ਸਾਲ ਤੋਂ ਗੁਰਦੁਆਰਾ ਯਾਦਗਾਰ ਵਿੱਚ ਰਹਿ ਰਿਹਾ ਸੀ। ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਜਦੋਂ ਗੁਰਦੁਆਰਾ ਸਾਹਿਬ ਦਾ ਇੱਕ ਹੋਰ ਗ੍ਰੰਥੀ ਕਰਨੈਲ ਸਿੰਘ ਕਿਸੇ ਕੰਮ ਲਈ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਗਿਆ ਤਾਂ ਅੰਦਰ ਛੱਤ ਨਾਲ ਦਵਿੰਦਰ ਦੀ ਲਾਸ਼ ਲਟਕ ਰਹੀ ਸੀ। ਦਵਿੰਦਰ ਨੂੰ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੀਨਾਨਗਰ ਦੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਗੀਰ ਸਿੰਘ ਦੇ ਬਿਆਨਾਂ ‘ਤੇ ਗੁਰਦੁਆਰੇ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਅਤੇ ਰਜਿੰਦਰ ਸਿੰਘ ਉਰਫ਼ ਹੈਪੀ ਭੱਟੀ ਖ਼ਿਲਾਫ਼ ਧਾਰਾ 306 ਤਹਿਤ ਮੁਕੱਦਮਾ ਦਰਜ ਕੀਤਾ ਹੈ। ਕੁਝ ਮਹੀਨੇ ਪਹਿਲਾਂ ਗੁਰਦੁਆਰੇ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਗੋਲਕ ਦੀ ਗਿਣਤੀ ਸਮੇਂ ਕੁਝ ਪੈਸੇ ਕਥਿਤ ਤੌਰ ‘ਤੇ ਇੱਧਰ ਉੱਧਰ ਕਰ ਰਿਹਾ ਸੀ। ਵੀਡੀਓ ਵਾਇਰਲ ਹੋਣ ਮਗਰੋਂ ਮੈਨੇਜਰ ਗੁਰਬਚਨ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ‘ਚੋਂ ਬਾਹਰ ਹੋਣਾ ਪਿਆ ਸੀ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਏ ਹਨ ਕਿ ਸਾਬਕਾ ਮੈਨੇਜਰ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਵਿੱਚ ਦਵਿੰਦਰ ਸਿੰਘ ਦਾ ਹੱਥ ਮੰਨਦਾ ਸੀ ਅਤੇ ਇਸ ਲਈ ਹੀ ਉਸ ਨੂੰ ਤੰਗ ਕਰਦਾ ਸੀ।



Source link