ਸੀਬੀਐੱਸਈ ਦੇ ਮਾਈਗ੍ਰੇਸ਼ਨ ਸਰਟੀਫਿਕੇਟ ‘ਡਿਜੀਲੌਕਰ’ ਉਤੇ ਉਪਲੱਬਧ ਹੋਣਗੇ

ਸੀਬੀਐੱਸਈ ਦੇ ਮਾਈਗ੍ਰੇਸ਼ਨ ਸਰਟੀਫਿਕੇਟ ‘ਡਿਜੀਲੌਕਰ’ ਉਤੇ ਉਪਲੱਬਧ ਹੋਣਗੇ
ਸੀਬੀਐੱਸਈ ਦੇ ਮਾਈਗ੍ਰੇਸ਼ਨ ਸਰਟੀਫਿਕੇਟ ‘ਡਿਜੀਲੌਕਰ’ ਉਤੇ ਉਪਲੱਬਧ ਹੋਣਗੇ


ਚੰਡੀਗੜ੍ਹ: ਸੀਬੀਐੱਸਈ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਸਾਫ਼ਟ ਕਾਪੀ ਹੁਣ ‘ਡਿਜੀਲੌਕਰ’ ਉਤੇ ਉਪਲੱਬਧ ਹੋਵੇਗੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਦੱਸਿਆ ਕਿ ਅਜਿਹਾ ਇਸੇ ਅਕਾਦਮਿਕ ਵਰ੍ਹੇ ਤੋਂ ਕੀਤਾ ਜਾਵੇਗਾ। ਸੀਬੀਐੱਸਈ ਨੇ ਕਿਹਾ ਕਿ ਸਰਟੀਫਿਕੇਟ ਦੀ ਹਾਰਡ ਕਾਪੀ ਬੋਰਡ ਨੂੰ ਬੇਨਤੀ ਕਰਨ ਉਤੇ ਹੀ ਮਿਲੇਗੀ। ਦੋਵਾਂ ਜਮਾਤਾਂ ਦੇ ਨਤੀਜੇ ਐਲਾਨਣ ਤੋਂ ਬਾਅਦ ਸਾਫ਼ਟ ਕਾਪੀ ‘ਡਿਜੀਲੌਕਰ’ ਉਤੇ ਜਲਦੀ ਉਪਲੱਬਧ ਹੋਵੇਗੀ। ਕੰਟਰੋਲਰ (ਪ੍ਰੀਖਿਆਵਾਂ) ਮੁਤਾਬਕ ਇਸ ਫ਼ੈਸਲੇ ਨਾਲ ਦਸਤਾਵੇਜ਼ਾਂ ਨੂੰ ਤਸਦੀਕ ਕਰਨ ਵਿਚ ਮਦਦ ਮਿਲੇਗੀ। ਬੋਰਡ 2024 ਤੋਂ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਕਰਨਾ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। -ਟਨਸ



Source link