ਪਿੱਤੇ ਦੀ ਪੱਥਰੀ ਕੱਢਣ ਲਈ ਪਵਾਰ ਦੀ ਐਂਡੋਸਕੋਪੀ


ਮੁੰਬਈ, 31 ਮਾਰਚ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਦੇ ਪਿੱਤੇ ਦੀ ਪੱਥਰੀ ਕੱਢਣ ਲਈ ਐਂਡੋਸਕੋਪੀ ਕੀਤੀ ਗਈ। ਹੁਣ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਡਾਕਟਰ ਨੇ ਦੱਸਿਆ ਕਿ 80 ਸਾਲਾ ਪਵਾਰ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਨੂੰ ਬੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਰਾਤ 10 ਵਜੇ ਐਂਡੋਸਕੋਪੀ ਕੀਤੀ ਗਈ।



Source link