ਵਿੱਕੀ ਕੌਸ਼ਲ ਤੇ ਭੂਮੀ ਪੇੜਨੇਕਰ ਨੂੰ ਹੋਇਆ ਕਰੋਨਾ

ਵਿੱਕੀ ਕੌਸ਼ਲ ਤੇ ਭੂਮੀ ਪੇੜਨੇਕਰ ਨੂੰ ਹੋਇਆ ਕਰੋਨਾ
ਵਿੱਕੀ ਕੌਸ਼ਲ ਤੇ ਭੂਮੀ ਪੇੜਨੇਕਰ ਨੂੰ ਹੋਇਆ ਕਰੋਨਾ


ਮੁੰਬਈ, 5 ਅਪਰੈਲ

ਅਦਾਕਾਰ ਅਕਸ਼ੈ ਕੁਮਾਰ ਤੋਂ ਬਾਅਦ ਬੌਲੀਵੁੱਡ ਦੀਆਂ ਦੋ ਹੋਰ ਹਸਤੀਆਂ ਕਰੋਨਾ ਦੀ ਜ਼ੱਦ ਵਿੱਚ ਆ ਗਈਆਂ ਹਨ। ਅਦਾਕਾਰ ਵਿੱਕੀ ਕੌਸ਼ਲ ਤੇ ਅਭਿਨੇਤਰੀ ਭੂਮੀ ਪੇੜਨੇਕਰ ਕਰੋਨਾਵਾਇਰਸ ਲਈ ਪਾਜ਼ੇਟਿਵ ਨਿਕਲ ਆਏ ਹਨ। ਵਿੱਕੀ ਕੌਸ਼ਲ(32) ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਕ ਪੋਸਟ ਪਾ ਕੇ ਆਪਣੇ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰ ਨੇ ਲਿਖਿਆ ਕਿ ਉਹ ਘਰ ਵਿੱਚ ਹੀ ਇਕਾਂਤਵਾਸ ਹੈ ਤੇ ਡਾਕਟਰਾਂ ਦੀ ਸਲਾਹ ਨਾਲ ਮੈਡੀਕੇਸ਼ਨ ਲੈ ਰਿਹਾ ਹੈ। ਉਧਰ ‘ਦਮ ਲਗਾ ਕੇ ਹਈ ਸ਼ਾ’ ਤੇ ‘ਟੌਇਲਟ: ਇਕ ਪ੍ਰੇਮ ਕਥਾ’ ਫੇਮ ਅਦਾਕਾਰਾ ਭੂਮੀ ਪੇਡਨੇਕਰ ਨੇ ਵੀ ਖੁ਼ਦ ਦੇ ਕੋਵਿਡ-19 ਲਈ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਕੌਸ਼ਲ ਤੇ ਪੇੜਨੇਕਰ ਅੱਜਕੱਲ੍ਹ ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਵਿੱਚ ਧਰਮਾ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਮਿਸਟਰ ਲੇਲੇ’ ਦੀ ਸ਼ੂਟਿੰਗ ‘ਚ ਰੁੱਝੇ ਹੋੲੇ ਸਨ। ਦੋਵਾਂ ਅਦਾਕਾਰਾਂ ਨੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। -ਪੀਟੀਆਈ



Source link