ਅਮਰੀਕਾ ਵਿਚ ਫੈਡੇਕਸ ਕੇਂਦਰ ’ਚ ਗੋਲੀਬਾਰੀ, ਅੱਠ ਮੌਤਾਂ


ਇੰਡੀਆਨਾਪੋਲਿਸ (ਅਮਰੀਕਾ), 16 ਅਪਰੈਲ

ਇੰਡੀਆਨਾਪੋਲਿਸ ਵਿਚ ਫੈਡੇਕਸ ਦੇ ਇਕ ਕੇਂਦਰ ਵਿਚ ਲੰਘੀ ਰਾਤ ਹੋਈ ਗੋਲੀਬਾਰੀ ਦੀ ਘਟਨਾ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਉਪਰੰਤ ਬੰਦੂਕਧਾਰੀ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਬੁਲਾਰੇ ਜਿਨੀ ਕੁੱਕ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਘੱਟੋ ਘੱਟ ਚਾਰ ਜਣਿਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਗੰਭੀਰ ਜ਼ਖ਼ਮੀ ਹੈ। ਫੈਡੇਕਸ ਕੇਂਦਰ ਵਿਚ ਕੰਮ ਕਰਨ ਵਾਲੇ ਘਟਨਾ ਦੇ ਚਸ਼ਮਦੀਦ ਇਕ ਵਿਅਕਤੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਸ ਨੇ ਇਕ ਬੰਦੂਕਧਾਰੀ ਨੂੰ ਉੱਥੇ ਦੇਖਿਆ।Source link