ਵਨੀਤਾ ਗੁਪਤਾ ਬਹੁਤ ਹੀ ਸਨਮਾਨਿਤ ਹਸਤੀ: ਬਾਇਡਨ


ਵਾਸ਼ਿੰਗਟਨ, 21 ਅਪਰੈਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਬਹੁਤ ਹੀ ਸਨਮਾਨਿਤ ਭਾਰਤੀ ਮੂਲ ਦੀ ਵਕੀਲ ਵਨੀਤਾ ਗੁਪਤਾ ਨੂੰ ਨਿਆਂ ਵਿਭਾਗ ਲਈ ਨਾਮਜ਼ਦ ਕੀਤਾ ਹੈ ਜਿਨ੍ਹਾਂ ਪੂਰਾ ਕਰੀਅਰ ਨਸਲੀ ਬਰਾਬਰੀ ਅਤੇ ਨਿਆਂ ਲਈ ਲੜਾਈ ‘ਚ ਲਾਇਆ ਹੈ। ਜ਼ਿਕਰਯੋਗ ਹੈ ਕਿ ਸੀਨੇਟ ਜੇਕਰ 46 ਸਾਲਾ ਵਨੀਤਾ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੰਦੀ ਹੈ ਤਾਂ ਉਹ ਐਸੋਸੀਏਟ ਅਟਾਰਨੀ ਜਨਰਲ ਦੇ ਅਹੁਦੇ ‘ਤੇ ਕੰਮ ਕਰੇਗੀ ਜਿਸ ਨੂੰ ਨਿਆਂ ਵਿਭਾਗ ਦਾ ਤੀਜਾ ਸਭ ਤੋਂ ਅਹਿਮ ਅਹੁਦਾ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਨੇ ਜੌਰਜ ਫਲਾਇਡ ਮਾਮਲੇ ‘ਚ ਸਾਬਕਾ ਪੁਲੀਸ ਅਧਿਕਾਰੀ ਡੈਰੇਕ ਚੌਵਿਨ ਖ਼ਿਲਾਫ਼ ਆਏ ਫ਼ੈਸਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਤੇ ਸਥਾਨਕ ਸਰਕਾਰ ਨੂੰ ਕਾਨੂੰਨ ਬਾਰੇ ਚੌਕਸ ਹੋਣ ਦੀ ਲੋੜ ਹੈ ਅਤੇ ਇਹ ਸੰਘੀ ਸਰਕਾਰ ਲਈ ਵੀ ਜ਼ਰੂਰੀ ਹੈ। -ਏਜੰਸੀSource link