ਗੇੜੇ ’ਤੇ ਗੇੜਾ: ਪੰਜਾਬ ਦੇ ਮੁੱਖ ਮੰਤਰੀ ਚੰਨੀ ਅੱਜ ਫੇਰ ਦਿੱਲੀ ਗਏ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 29 ਅਕਤੂਬਰ

ਹਾਲੇ ਕੱਲ੍ਹ ਹੀ ਦਿੱਲੀ ਤੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲ ਕੇ ਚੰਡੀਗੜ੍ਹ ਪਰਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੁੜ ਦਿੱਲੀ ਰਵਾਨਾ ਹੋ ਗਏ। ਉਨ੍ਹਾਂ ਨਾਲ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਮੁਹੰਮਦ ਮੁਸਤਫ਼ਾ ਵੀ ਗਏ ਹਨ। ਸੂਤਰਾਂ ਮੁਤਾਬਕ ਅੱਜ ਉਹ ਪਾਰਟੀ ਨੇਤਾਵਾਂ ਨਾਲ ਪੰਜਾਬ ਕਾਂਗਰਸ ਦੇ ਮਸਲਿਆਂ ‘ਤੇ ਚਰਚਾ ਕਰਨਗੇ।Source link