ਮੱਧ ਪ੍ਰਦੇਸ਼: ਫੋਨ ’ਤੇ ਤਿੰਨ ਵਾਰ ਤਲਾਕ ਬੋਲ ਕੇ ਪਤਨੀ ਨੂੰ ਛੱਡਿਆ; ਮਾਮਲਾ ਦਰਜ


ਇੰਦੌਰ, 7 ਨਵੰਬਰ

ਇਥੋਂ ਦੇ ਵਸਨੀਕ ਨੇ ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਆਪਣੀ ਪਤਨੀ ਨੂੰ ਫੋਨ ਉੱਤੇ ਹੀ ਤਿੰਨ ਵਾਰ ‘ਤਲਾਕ ਤਲਾਕ ਤਲਾਕ’ ਕਿਹਾ ਤੇ ਉਸ ਨੂੰ ਤਿਆਗ ਦਿੱਤਾ। ਪੁਲੀਸ ਨੇ ਵਿਆਹੁਤਾ ਔਰਤ ਤੇ ਉਸ ਦੇ ਪਰਿਵਾਰ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਮਆਈਜੀ ਪੁਲੀਸ ਥਾਣੇ ਦੇ ਮੁਖੀ ਅਜੈ ਵਰਮਾ ਨੇ ਦੱਸਿਆ ਕਿ 32 ਸਾਲਾਂ ਦੀ ਵਿਆਹੁਤਾ ਨੇ ਸ਼ਿਕਾਇਤ ਲਿਖਵਾਈ ਕਿ ਉਸ ਦਾ ਪਤੀ ਆਸ ਮੁਹੰਮਦ ਖਾਨ ਨੇ 21 ਸਤੰਬਰ ਨੂੰ ਉਸ ਨੂੰ ਫੋਨ ‘ਤੇ ਹੀ ਤਲਾਕ ਦੇ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਦਾਜ ਵਜੋਂ ਪੰਜ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮਹਿਲਾ ਦਾ ਪੇਕਾ ਪਰਿਵਾਰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਰਹਿੰਦਾ ਹੈ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ। ਫਿਲਹਾਲ ਪਤੀ ਜਾਂ ਸਹੁਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। -ਪੀਟੀਆਈSource link