ਆਸਟਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ


ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 18 ਨਵੰਬਰ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਉੱਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਨਾਂ ਵਧਾਈ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਰਾਜਧਾਨੀ ਕੈਨਬਰਾ ਤੋਂ ਜਾਰੀ ਆਪਣੇ ਸੰਦੇਸ਼ ਵਿੱਚ ਗੁਰੂ ਸਾਹਿਬ ਦੀਆਂ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ, ”ਮਹਾਮਾਰੀ ਵਿੱਚ ਲੰਘੇ ਦੋ ਸਾਲਾਂ ਨੇ ਸਾਨੂੰ ਮੁੜ ਚੇਤੇ ਕਰਵਾਇਆ ਹੈ ਕਿ ਜ਼ਿੰਦਗੀ ਦੀ ਪ੍ਰਫੁੱਲਤਾ ਦੇ ਅਸਲ ਮਾਅਨੇ ਕੀ ਹਨ।” ਸਕੌਟ ਮੌਰੀਸਨ ਨੇ ਕਿਹਾ ਕਿ ਆਸਟਰੇਲੀਆ ਦਾ ਸਿੱਖ ਭਾਈਚਾਰਾ ਗੁਰੂ ਸਾਹਿਬ ਦੇ ਫਲਸਫੇ ‘ਤੇ ਚੱਲਦਿਆਂ ਮਨੁੱਖਤਾ ਦੇ ਭਲਾਈ ਕਾਰਜਾਂ ਵਿੱਚ ਹਮੇਸ਼ਾ ਅੱਗੇ ਰਿਹਾ ਹੈ। ਜਦੋਂ ਕਦੇ ਵੀ ਲੋੜ ਪੈਣ ‘ਤੇ ਭਾਈਚਾਰੇ ਨੂੰ ਆਵਾਜ਼ ਦਿੱਤੀ ਗਈ ਤਾਂ ਉਸ ਵੱਲੋਂ ਹਮੇਸ਼ਾ ਉਤਸ਼ਾਹ ਨਾਲ ਸੇਵਾ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਗਿਆ ਅਤੇ ਆਸਟਰੇਲਿਆਈ ਭਾਈਚਾਰੇ ਨੇ ਇਹ ਪ੍ਰਤੱਖ ਦੇਖਿਆ ਕਿ ਕੋਈ ਵੀ ਚੁਣੌਤੀ ਵੱਡੀ ਨਹੀਂ ਹੁੰਦੀ ਜੇਕਰ ਉਸ ਨੂੰ ਨਜਿੱਠਣ ਲਈ ਸਾਂਝੇ ਉੱਦਮ ਕੀਤੇ ਜਾਣ। ਇਸੇ ਤਰ੍ਹਾਂ ‘ਸੇਵਾ’ ਦਾ ਹਰ ਇੱਕ ਕਾਰਜ ਆਸਟਰੇਲੀਆ ਦੇ ਕੌਮਾਂਤਰੀ ਬਹੁ-ਸੱਭਿਆਚਾਰਕ ਭਾਈਚਾਰੇ ਵਜੋਂ ਸਫਲਤਾ ਦਾ ਲਿਸ਼ਕਵਾਂ ਪ੍ਰਮਾਣ ਹੈ।



Source link