ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਹਜ਼ਾਰਾਂ ਲੋਕ ਘਰ-ਬਾਰ ਛੱਡ ਕੇ ਭੱਜੇ


ਕੈਲੀਫੋਰਨੀਆ (ਅਮਰੀਕਾ), 24 ਜੁਲਾਈ

ਕੈਲੀਫੋਰਨੀਆ ਦੇ ਯੋਸੇਮਿਟ ਨੈਸ਼ਨਲ ਪਾਰਕ ਨੇੜੇ ਜੰਗਲ ਦੀ ਅੱਗ ਸ਼ਨਿਚਰਵਾਰ ਨੂੰ ਭਿਆਨਕ ਰੂਪ ਅਖ਼ਤਿਆਰ ਕਰ ਗਈ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਿਆ। ਕੈਲੀਫੋਰਨੀਆ ਦੇ ਜੰਗਲਾਂ ਵਿੱਚ ਇਸ ਸਾਲ ਦੀ ਇਹ ਸਭ ਤੋਂ ਭਿਆਨਕ ਅੱਗ ਹੈ। ਇਸ ਕਾਰਨ 2,000 ਤੋਂ ਵੱਧ ਘਰਾਂ ਅਤੇ ਉਦਯੋਗਾਂ ਲਈ ਬਿਜਲੀ ਕੱਟੀ ਗਈ।Source link