ਜੈਪੁਰ, 3 ਦਸੰਬਰ
ਰਾਜਸਥਾਨ ਦੇ ਗੈਂਗਸਟਰ ਰਾਜੂ ਠੇਠ ਦੀ ਸੀਕਰ ‘ਚ ਅੱਜ ਅਣਪਛਾਤਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੀਕਰ ਦੇ ਐੱਸਪੀ (ਐਸਪੀ) ਕੁੰਵਰ ਰਾਸ਼ਟਰਦੀਪ ਨੇ ਰਾਜੂ ਜਦੋਂ ਆਪਣੇ ਘਰ ਦੇ ਮੁੱਖ ਗੇਟ ‘ਤੇ ਖੜ੍ਹਾ ਸੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਹ ਜੂਨ 2017 ‘ਚ ਪੁਲੀਸ ਮੁਕਾਬਲੇ ‘ਚ ਮਾਰੇ ਆਨੰਦਪਾਲ ਸਿੰਘ ਸਿੰੰਘ ਦਾ ਵਿਰੋਧੀ ਸੀ। ਠੇਠ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਫਿਲਹਾਲ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਸੀ। ਘਟਨਾ ਤੋਂ ਤੁਰੰਤ ਬਾਅਦ ਰੋਹਿਤ ਗੋਦਾਰਾ, ਜਿਸ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ, ਨੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਫੇਸਬੁੱਕ ‘ਤੇ ਲਿਖਿਆ ਕਿ ਇਹ ਆਨੰਦਪਾਲ ਸਿੰਘ ਅਤੇ ਬਲਬੀਰ ਬਾਨੂੜਾ ਦਾ ਬਦਲਾ ਸੀ।