ਨੇਪਾਲ ਹਾਦਸਾ: ਮਾਰੇ ਗਏ ਭਾਰਤੀਆਂ ਦੀ ਸ਼ਨਾਖ਼ਤ

ਨੇਪਾਲ ਹਾਦਸਾ: ਮਾਰੇ ਗਏ ਭਾਰਤੀਆਂ ਦੀ ਸ਼ਨਾਖ਼ਤ


ਕਾਠਮੰਡੂ: ਨੇਪਾਲ ਜਹਾਜ਼ ਹਾਦਸੇ ਵਿਚ ਮਾਰੇ ਗਏ ਸਾਰੇ ਪੰਜ ਭਾਰਤੀਆਂ ਦੀ ਸ਼ਨਾਖ਼ਤ ਹੋ ਗਈ ਹੈ। ਮ੍ਰਿਤਕਾਂ ਦੇ ਵਾਰਿਸਾਂ ਨੂੰ ਦੇਹਾਂ ਸੌਂਪ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਅਭਿਸ਼ੇਕ ਕੁਸ਼ਵਾਹਾ, ਵਿਸ਼ਾਲ ਸ਼ਰਮਾ, ਅਨਿਲ ਕੁਮਾਰ ਰਾਜਭਰ, ਸੋਨੂੰ ਜੈਸਵਾਲ ਤੇ ਸੰਜੈ ਜੈਸਵਾਲ ਦੀ ਮੌਤ ਹੋ ਗਈ ਸੀ। ਯੇਤੀ ਏਅਰਲਾਈਨ ਦੇ 15 ਜਨਵਰੀ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਪੰਜ ਭਾਰਤੀ ਸਵਾਰ ਸਨ। ਜਹਾਜ਼ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਹਾਦਸਾਗ੍ਰਸਤ ਹੋ ਗਿਆ ਸੀ। ਸੋਮਵਾਰ ਸੋਨੂੰ ਜੈਸਵਾਲ ਦੀ ਦੇਹ ਦੀ ਸ਼ਨਾਖ਼ਤ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਅਨਿਲ ਕੁਮਾਰ ਤੇ ਅਭਿਸ਼ੇਕ ਦੀ ਦੇਹ ਦੀ ਸ਼ਨਾਖ਼ਤ ਹੋਈ ਸੀ। ਦੇਹਾਂ ਦੀ ਸ਼ਨਾਖ਼ਤ ਲਈ ਪਰਿਵਾਰਾਂ ਨੇ ਕੁਝ ਸਬੂਤ ਦਿਖਾਏ ਸਨ। ਹਸਪਤਾਲ ਨੇ ਸੋਮਵਾਰ ਸੋਨੂੰ, ਅਨਿਲ, ਅਭਿਸ਼ੇਕ ਤੇ ਵਿਸ਼ਾਲ ਦੀਆਂ ਦੇਹਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਸਨ। -ਪੀਟੀਆਈSource link