ਕਾਂਗਰਸ ਕਿਸੇ ਪਾਰਟੀ ਦੇ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੀ: ਖੁਰਸ਼ੀਦ

ਕਾਂਗਰਸ ਕਿਸੇ ਪਾਰਟੀ ਦੇ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੀ: ਖੁਰਸ਼ੀਦ
ਕਾਂਗਰਸ ਕਿਸੇ ਪਾਰਟੀ ਦੇ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੀ: ਖੁਰਸ਼ੀਦ


ਸ੍ਰੀਨਗਰ, 29 ਮਾਰਚ

ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਵਿਚਾਲੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਅੱਜ ਕਿਹਾ ਕਿ ਪਾਰਟੀ ਕਿਸੇ ਵੀ ਪਾਰਟੀ ਦੇ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੀ ਹੈ। ਉਨ੍ਹਾਂ ਵੱਡੀ ਚੁਣੌਤੀ ਦੇ ਮੁਕਾਬਲੇ ਲਈ ਇਕਜੁੱਟ ਹੋ ਕੇ ਲੜਨ ਦਾ ਹੋਕਾ ਦਿੱਤਾ। ਉਹ ਇੱਥੇ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਖੁਰਸ਼ੀਦ ਨੇ ਕਿਹਾ ਕਿ ਇਹ ਫ਼ੈਸਲਾ ਸਾਰੀਆਂ ਵਿਰੋਧੀ ਪਾਰਟੀਆਂ ਦੀ ਸਾਂਝੀ ਲੀਡਰਸ਼ਿਪ ਵਿੱਚ ਹੋਵੇਗਾ ਕਿ ਕਿਸ ਨੂੰ ਕੀ ਜ਼ਿੰਮੇਵਾਰੀ ਮਿਲੇਗੀ।

ਖੁਰਸ਼ੀਦ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਅਸੀਂ ਕਿਸੇ ਦੇ ਵੀ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੇ ਹਾਂ। ਇਕ ਸਾਂਝੀ ਕੋਸ਼ਿਸ਼ ਕਰਨੀ ਹੋਵੇਗੀ, ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਸਾਰੇ ਆਗੂਆਂ ਨੂੰ ਮਿਲ ਕੇ ਇਹ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਕਿਸ ਨੂੰ ਕੀ ਜ਼ਿੰਮੇਵਾਰੀ ਜਾਂ ਅਧਿਕਾਰ ਮਿਲਣਗੇ।” ਉਨ੍ਹਾਂ ਕਿਹਾ, ”ਮਲਿਕਾਰਜੁਨ ਖੜਗੇ ਜੀ ਨੇ ਸਾਰੇ ਆਗੂਆਂ ਨੂੰ ਸੱਦਿਆ ਸੀ ਅਤੇ ਉਨ੍ਹਾਂ ਵਿੱਚੋਂ ਤਕਰੀਬਨ ਸਾਰੇ ਆਏ ਸਨ। ਕਈ ਆਗੂ ਜਿਹੜੇ ਪਹਿਲਾਂ ਕੁਝ ਨਹੀਂ ਕਹਿੰਦੇ ਸਨ, ਉਨ੍ਹਾਂ ਨੇ ਵੀ ਹਾਲ ਹੀ ਵਿੱਚ ਹੋਏ ਘਟਨਾਕ੍ਰਮ ਦੇ ਮਾਮਲੇ ਵਿੱਚ ਰਾਹੁਲ ਜੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਇਸ ਵਾਸਤੇ, ਅਸੀਂ ਆਸਵੰਦ ਹਾਂ ਕਿ ਇਸ ਮਾਮਲੇ ‘ਤੇ ਜਲਦੀ ਹੀ ਅੱਗੇ ਗੱਲ ਹੋਵੇਗੀ ਅਤੇ ਅਸੀਂ ਸਾਰੇ ਮਿਲ ਕੇ ਫ਼ੈਸਲਾ ਲਵਾਂਗੇ।” ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਇਹੀ ਸੋਚਣਾ ਹੈ ਕਿ ਇਸ ਵੇਲੇ ਇਕਜੁੱਟਤਾ ਦੀ ਲੋੜ ਹੈ ਅਤੇ ਕਾਂਗਰਸ ਪਾਰਟੀ ਆਸਵੰਦ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ। ਉਨ੍ਹਾਂ ਕਿਹਾ, ”ਹਰ ਕੋਈ ਜ਼ਮੀਨੀ ਹਕੀਕਤ ਦੇਖੇਗਾ। ਇਹ ਚਰਚਾ ਤਾਂ ਹੀ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਮਿਲ ਕੇ ਬੈਠਾਂਗੇ…ਸਾਨੂੰ ਵੱਡੀ ਚੁਣੌਤੀ ਖ਼ਿਲਾਫ਼ ਲੜਨ ਲਈ ਇਕਜੁੱਟ ਹੋਣਾ ਪਵੇਗਾ। ਅਸੀਂ ਆਸਵੰਦ ਹਾਂ ਕਿ ਇਕਜੁੱਟਤਾ ਹੋਵੇਗੀ।” ਉਨ੍ਹਾਂ ਕਿਹਾ, ”ਜਦੋਂ ਰਾਹੁਲ ਗਾਂਧੀ ਦੀ ਯਾਤਰਾ ਇੱਥੇ ਪਹੁੰਚੀ ਸੀ ਤਾਂ ਹੋਰ ਪਾਰਟੀਆਂ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਅਸੀਂ ਇਹੀ ਚਾਹੁੰਦੇ ਸੀ ਕਿ ਅਸੀਂ ਹੋਰਾਂ ਦਾ ਸਵਾਗਤ ਕਰਾਂਗੇ ਤੇ ਹੋਰ ਸਾਡਾ ਸਵਾਗਤ ਕਰਨਗੇ।” -ਪੀਟੀਆਈ

ਮਹਿਬੂਬਾ ਨੇ ਦਿੱਤਾ ਸੀ ਕਾਂਗਰਸ ਨੂੰ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਸੱਦਾ

ਸਲਮਾਨ ਖੁਰਸ਼ੀਦ ਦੀ ਟਿੱਪਣੀ ਤੋਂ ਪਹਿਲਾਂ ਅੱਜ ਇੱਥੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਾਂਗਰਸ ਨੂੰ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਅਤੇ ਲੋਕਤੰਤਰ ਲਈ ਲੜਾਈ ਵਿੱਚ ਵਿਰੋਧੀ ਪਾਰਟੀਆਂ ਲਈ ਜਗ੍ਹਾ ਬਣਾਉਣ ਵਾਸਤੇ ਕਿਹਾ ਸੀ। ਮੁਫਤੀ ਨੇ ਪੀਡੀਪੀ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਕਾਂਗਰਸ ਨੂੰ ਇਕ ਵੱਡੇ ਭਰਾ ਵਾਲਾ ਵਤੀਰਾ ਅਪਣਾਉਣਾ ਚਾਹੀਦਾ ਹੈ। ਇਸ ਨੂੰ ਹੋਰ ਵਿਰੋਧੀ ਪਾਰਟੀਆਂ ਲਈ ਜਗ੍ਹਾ ਬਣਾਉਣੀ ਚਾਹੀਦੀ ਹੈ।”



Source link