ਦੂਸ਼ਿਤ ਪਾਣੀ: ਜੰਡਵਾਲ, ਟਾਹੜਾ ਤੇ ਬਘਾਰ ਵਾਸੀਆਂ ਵੱਲੋਂ ਮੁਜ਼ਾਹਰਾ

ਦੂਸ਼ਿਤ ਪਾਣੀ: ਜੰਡਵਾਲ, ਟਾਹੜਾ ਤੇ ਬਘਾਰ ਵਾਸੀਆਂ ਵੱਲੋਂ ਮੁਜ਼ਾਹਰਾ
ਦੂਸ਼ਿਤ ਪਾਣੀ: ਜੰਡਵਾਲ, ਟਾਹੜਾ ਤੇ ਬਘਾਰ ਵਾਸੀਆਂ ਵੱਲੋਂ ਮੁਜ਼ਾਹਰਾ


ਐੱਨ.ਪੀ.ਧਵਨ
ਪਠਾਨਕੋਟ, 25 ਸਤੰਬਰ
ਪਿੰਡ ਜੰਡਵਾਲ, ਟਾਹੜਾ ਅਤੇ ਬਘਾਰ ਦੇ ਵਾਸੀਆਂ ਨੇ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਲੈ ਕੇ ਜਲ ਸਪਲਾਈ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਜੈਮਲ ਸਿੰਘ, ਕੁਲਵੰਤ ਸਿੰਘ, ਰਮਨ ਬਾਲਾ, ਦਰਸ਼ਨਾ ਦੇਵੀ, ਨੀਲਮ ਦੇਵੀ, ਸਰਲਾ ਦੇਵੀ, ਰੇਣੂ ਬਾਲਾ, ਸੁਸ਼ਮਾ ਦੇਵੀ ਆਦਿ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਪਿਛਲੇ ਇੱਕ ਮਹੀਨੇ ਤੋਂ ਵਿਭਾਗ ਵੱਲੋਂ ਦਿੱਤਾ ਜਾਣ ਵਾਲਾ ਪਾਣੀ ਬਹੁਤ ਹੀ ਗੰਦਾ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਣੀ ਦੀ ਸਪਲਾਈ ਕਰਨ ਵਾਲੀ ਵਾਟਰ ਸਪਲਾਈ ਦੀ ਮੁੱਖ ਪਾਈਪ ਲਾਈਨ 23 ਸਾਲ ਪਹਿਲਾਂ ਵਿਛਾਈ ਗਈ ਸੀ ਜੋ ਕਿ ਜੰਗਾਲ ਲੱਗਣ ਨਾਲ ਜਰਜ਼ਰ ਹੋ ਗਈ ਹੈ। ਰਸਤੇ ਵਿੱਚ ਉਹ ਕਈ ਥਾ ਵਾਂ ਤੋਂ ਲੀਕ ਕਰ ਰਹੀ ਹੈ। ਇਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਲਗਾਤਾਰ ਗੰਦਾ ਪਾਣੀ ਆ ਰਿਹਾ ਹੈ। ਇਸ ਦੀ ਕਈ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਪਬਲਿਕ ਹੈਲਥ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ। ਦੂਸ਼ਿਤ ਪਾਣੀ ਪੀਣ ਨਾਲ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ ਪਰ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਉਹ ਸੜਕ ’ਤੇ ਜਾਮ ਲਗਾ ਦੇਣਗੇ।
ਪਬਲਿਕ ਹੈਲਥ ਵਿਭਾਗ ਦੇ ਜੇਈ ਰਜਤ ਸਿੰਘ ਨੇ ਕਿਹਾ ਕਿ ਪਾਈਪ ਲਾਈਨ ਦੀ ਜਾਂਚ ਕਰਵਾਈ ਜਾ ਰਹੀ ਹੈ। ਜਿੱਥੇ ਵੀ ਉਨ੍ਹਾਂ ਨੂੰ ਫਾਲਟ ਦਿੱਸੇਗਾ, ਠੀਕ ਕਰਵਾ ਦਿੱਤਾ ਜਾਵੇਗਾ ਅਤੇ ਹਫਤੇ ਦੇ ਅੰਦਰ-ਅੰਦਰ ਹੀ ਸਾਰੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।

The post ਦੂਸ਼ਿਤ ਪਾਣੀ: ਜੰਡਵਾਲ, ਟਾਹੜਾ ਤੇ ਬਘਾਰ ਵਾਸੀਆਂ ਵੱਲੋਂ ਮੁਜ਼ਾਹਰਾ appeared first on punjabitribuneonline.com.



Source link