ਘਰੋਂ ਭੱਜੀਆਂ ਲੜਕੀਆਂ ਮਾਪਿਆਂ ਹਵਾਲੇ ਕੀਤੀਆਂ

ਘਰੋਂ ਭੱਜੀਆਂ ਲੜਕੀਆਂ ਮਾਪਿਆਂ ਹਵਾਲੇ ਕੀਤੀਆਂ


ਸ਼ਾਹਕੋਟ: ਇੱਥੋਂ ਦੀ ਪੁਲੀਸ ਨੇ ਬਿਨਾਂ ਦੱਸੇ ਘਰੋਂ ਗਈਆਂ ਤਿੰਨ ਲੜਕੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਮਾਪਿਆਂ ਹਵਾਲੇ ਕੀਤਾ ਹੈ। ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਨੀ ਪੁੱਤਰ ਸਲਿੰਦਰ ਵਾਸੀ ਮੁਹੱਲਾ ਬਾਵਿਆਂ ਨੇ ਉਨ੍ਹਾਂ ਦੇ ਥਾਣੇ ਵਿਚ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੀ ਲੜਕੀ ਤੇ ਦੋ ਹੋਰ ਲੜਕੀਆਂ ਮਾਪਿਆਂ ਨੂੰ ਬਿਨਾਂ ਦੱਸੇ ਘਰੋਂ ਚਲੇ ਗਈਆਂ ਹਨ। ਉਨ੍ਹਾਂ ਨੇ ਲੜਕੀਆਂ ਦੀ ਲੋਕੇਸ਼ਨ ਦਾ ਪਤਾ ਲਾ ਕੇ ਉਕਤ ਤਿੰਨਾਂ ਲੜਕੀਆਂ ਨੂੰ ਮੁਹਾਲੀ ਤੋਂ ਬਰਾਮਦ ਕਰ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। -ਪੱਤਰ ਪ੍ਰੇਰਕ

The post ਘਰੋਂ ਭੱਜੀਆਂ ਲੜਕੀਆਂ ਮਾਪਿਆਂ ਹਵਾਲੇ ਕੀਤੀਆਂ appeared first on Punjabi Tribune.Source link