ਨਵੀਂ ਦਿੱਲੀ, 10 ਫਰਵਰੀ
ਚੀਨ ਦੀ ਕੰਪਨੀ ਅਲੀਬਾਬਾ ਨੇ ਪੇਅਟੀਐੱਮ ਅਧੀਨ ਕੰਮ ਕਰਦੀ ਡਿਜੀਟਲ ਫਾਇਨਾਂਸ ਸਰਵਿਸ ਫਰਮ ਵੰਨ97 ਦੀ ਆਪਣੀ 3.16 ਫੀਸਦ ਹਿੱਸੇਦਾਰੀ ਕਰੀਬ 13,600 ਕਰੋੜ ਰੁਪਏ ਵਿੱਚ ਵੇਚ ਦਿੱਤੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਇਸ ਸੌਦੇ ਨਾਲ ਅਲੀਬਾਬਾ ਨੇ ਕੰਪਨੀ ਵਿੱਚ ਆਪਣੀ ਪੂਰੀ ਹਿੱਸਦੇਾਰੀ ਵੇਚ ਦਿੱਤੀ ਹੈ। ਦਸੰਬਰ 2022 ਤੱਕ, ਅਲੀਬਾਬਾ ਦੀ ਪੇਅਟੀਐੱਮ ਵਿੱਚ 6.26 ਫੀਸਦ ਦੀ ਹਿੱਸੇਦਾਰੀ ਸੀ। ਉਸ ਨੇ ਜਨਵਰੀ ਵਿੱਚ ਇਸ ਵਿੱਚੋਂ 3.1 ਫੀਸਦ ਹਿੱਸੇਦਾਰੀ ਵੇਚੀ ਸੀ। ਬਾਕੀ 3.16 ਫੀਸਦ ਹਿੱਸੇਦਾਰੀ ਦਾ ਸੌਦਾ ਅੱਜ ਹੋਇਆ। -ਪੀਟੀਆਈ










