ਭਾਜਪਾ ਨੇ ਮੱਧ ਪ੍ਰਦੇਸ਼ ਨੂੰ ਦਲਿਤਾਂ ’ਤੇ ਅਤਿਆਚਾਰ ਦੀ ‘ਪ੍ਰਯੋਗਸ਼ਾਲਾ’ ਬਣਾਇਆ: ਖੜਗੇ

ਭਾਜਪਾ ਨੇ ਮੱਧ ਪ੍ਰਦੇਸ਼ ਨੂੰ ਦਲਿਤਾਂ ’ਤੇ ਅਤਿਆਚਾਰ ਦੀ ‘ਪ੍ਰਯੋਗਸ਼ਾਲਾ’ ਬਣਾਇਆ: ਖੜਗੇ


ਨਵੀਂ ਦਿੱਲੀ, 27 ਅਗਸਤ
ਕਾਂਗਰਸ ਦੇ ਕੌਮੀ ਮੁਖੀ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਦਲਿਤ ਵਿਅਕਤੀ ਦੀ ਹੱਤਿਆ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸੇਧਿਆ ਹੈ ਤੇ ਕਿਹਾ ਹੈ ਕਿ ਸੱਤਾ ਧਿਰ ਨੇ ਸੂਬੇ ਨੂੰ ਦਲਿਤਾਂ ’ਤੇ ਅਤਿਆਚਾਰ ਦੀ ‘ਪ੍ਰਯੋਗਸ਼ਾਲਾ’ ਬਣਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਗਾਮੀਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਮੁੜ ਮੱਧ ਪ੍ਰਦੇਸ਼ ਦੀ ਸੱਤਾ ’ਤੇ ਕਾਬਜ਼ ਨਹੀਂ ਹੋ ਸਕੇਗੀ ਕਿਉਂਕਿ ਸਮਾਜ ਦਾ ਇਹ ਸਹੂਲਤਾਂ ਤੋਂ ਵਿਹੁਣਾ ਵਰਗ ਇਸ ਅਤਿਆਚਾਰ ਦਾ ਜਵਾਬ ਦੇਵੇਗਾ। ਜ਼ਿਕਰਯੋਗ ਹੈ ਕਿ ਮੀਡੀਆ ਖਬਰਾਂ ਅਨੁਸਾਰ ਸਾਗਰ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ 18 ਸਾਲਾਂ ’ਤੇ ਦਲਿਤ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ’ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਆਪਣੀ ਭੈਣ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ’ਚ ਦਰਜ ਕਰਵਾਏ ਕੇਸ ਨੂੰ ਵਾਪਸ ਲੈਣ ਲਈ ਮਨਾਏ। -ਪੀਟੀਆਈ

The post ਭਾਜਪਾ ਨੇ ਮੱਧ ਪ੍ਰਦੇਸ਼ ਨੂੰ ਦਲਿਤਾਂ ’ਤੇ ਅਤਿਆਚਾਰ ਦੀ ‘ਪ੍ਰਯੋਗਸ਼ਾਲਾ’ ਬਣਾਇਆ: ਖੜਗੇ appeared first on punjabitribuneonline.com.



Source link