ਬਿਹਾਰ: 30 ਬੱਚਿਆਂ ਨੂੰ ਲਿਜਾ ਰਹੀ ਕਿਸ਼ਤੀ ਬਾਗਮਤੀ ਨਦੀ ’ਚ ਡੁੱਬੀ; 20 ਬਚਾਏ

ਬਿਹਾਰ: 30 ਬੱਚਿਆਂ ਨੂੰ ਲਿਜਾ ਰਹੀ ਕਿਸ਼ਤੀ ਬਾਗਮਤੀ ਨਦੀ ’ਚ ਡੁੱਬੀ; 20 ਬਚਾਏ


ਮੁਜਫਰਪੁਰ, 14 ਸਤੰਬਰ
ਬਿਹਾਰ ਦੇ ਮੁਜਫਰਪੁਰ ਜ਼ਿਲ੍ਹੇ ਵਿੱਚ ਅੱਜ ਇਕ ਕਿਸ਼ਤੀ ਬਾਗਮਤੀ ਨਦੀ ਵਿੱਚ ਡੁੱਬ ਗਈ। ਇਸ ਕਿਸ਼ਤੀ ਵਿੱਚ 30 ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ 20 ਨੂੰ ਬਚਾਅ ਲਿਆ ਗਿਆ ਹੈ ਤੇ ਹੋਰਨਾਂ ਦੀ ਭਾਲ ਜਾਰੀ ਹੈ। ਇਹ ਹਾਦਸਾ ਜ਼ਿਲ੍ਹੇ ਦੇ ਬੇਨੀਬਾਦ ਪੁਲੀਸ ਚੌਕੀ ਹੇਠਲੇ ਭਟਗਾਮਾ ਖੇਤਰ ਦੀ ਮਧੁਰਪੱਟੀ ਘਾਟ ’ਤੇ ਵਾਪਰਿਆ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਉਹ ਖੁਦ ਮਾਮਲੇ ਦੀ ਦੇਖਰੇਖ ਕਰ ਰਹੇ ਹਨ। -ਪੀਟੀਆਈ

The post ਬਿਹਾਰ: 30 ਬੱਚਿਆਂ ਨੂੰ ਲਿਜਾ ਰਹੀ ਕਿਸ਼ਤੀ ਬਾਗਮਤੀ ਨਦੀ ’ਚ ਡੁੱਬੀ; 20 ਬਚਾਏ appeared first on punjabitribuneonline.com.



Source link