ਅੰਟਾਲਾ ਦੀ ਪੰਚਾਇਤੀ ਜ਼ਮੀਨ ਵਿੱਚੋਂ ਲੱਕੜ ਚੋਰੀ

ਅੰਟਾਲਾ ਦੀ ਪੰਚਾਇਤੀ ਜ਼ਮੀਨ ਵਿੱਚੋਂ ਲੱਕੜ ਚੋਰੀ


ਪੱਤਰ ਪ੍ਰੇਰਕ
ਲਾਲੜੂ, 20 ਅਕਤੂਬਰ
ਇੱਥੋਂ ਦੇ ਨਜ਼ਦੀਕੀ ਪਿੰਡ ਅੰਟਾਲਾ ਦੀ ਪੰਚਾਇਤੀ ਜ਼ਮੀਨ ਵਿੱਚੋਂ ਲੱਕੜ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਰਪੰਚ ਅਮਰਿੰਦਰ ਸਿੰਘ ਵਾਸੀ ਪਿੰਡ ਅੰਟਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਕਾਫੀ ਹਿੱਸੇ ਵਿੱਚ ਖੈਰ ਦੇ ਦਰੱਖਤ ਲੱਗੇ ਹੋਏ ਹਨ। ਜਦੋਂ ਉਹ 18 ਅਕਤੂਬਰ ਨੂੰ ਤੜਕੇ ਸ਼ਾਮਲਾਤ ਜ਼ਮੀਨ ਵਿੱਚ ਗੇੜਾ ਮਾਰਨ ਗਿਆ ਸੀ ਤਾਂ ਉਸ ਨੇ ਦੇਖਿਆ ਕਿ ਉੱਥੇ ਕਈ ਵਿਅਕਤੀ ਖੈਰ ਦੇ ਦਰੱਖਤ ਨੂੰ ਵੱਢ ਕੇ ਉੱਥੇ ਖੜ੍ਹੇ ਟੈਂਪੂ ਵਿੱਚ ਲੱਦ ਰਹੇ ਸਨ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਲਲਕਾਰਾ ਮਾਰਿਆ ਤਾਂ ਉਹ ਆਪਣਾ ਵਹੀਕਲ ਛੱਡ ਕੇ ਮੌਕੇ ਤੋਂ ਫ਼ਰਾਰ ਗਏ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਕਈ ਵਾਰ ਖੈਰ ਦੀ ਲੱਕੜ ਚੋਰੀ ਹੋਈ ਹੈ।

The post ਅੰਟਾਲਾ ਦੀ ਪੰਚਾਇਤੀ ਜ਼ਮੀਨ ਵਿੱਚੋਂ ਲੱਕੜ ਚੋਰੀ appeared first on punjabitribuneonline.com.



Source link