ਦਸਵੀਂ ਦਾ ਗਣਿਤ ਵਿਸ਼ਾ ਦੋ ਭਾਗਾਂ ਵਿੱਚ ਵੰਡਿਆ

ਦਸਵੀਂ ਦਾ ਗਣਿਤ ਵਿਸ਼ਾ ਦੋ ਭਾਗਾਂ ਵਿੱਚ ਵੰਡਿਆ


ਪੱਤਰ ਪ੍ਰੇਰਕ
ਟੋਹਾਣਾ, 27 ਅਕਤੂਬਰ
ਹਰਿਆਣਾ ਸਿੱਖਿਆ ਬੋਰਡ ਭਿਵਾਨੀ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਵਿਸ਼ੇ ਨੂੰ ਦੋ ਹਿੱਸਿਆਂ ਬੇਸਿਕ ਮੈਥ ਤੇ ਸਟੈਂਡਰਡ ਮੈਥ ਵਿੱਚ ਵੰਡ ਦਿੱਤਾ ਹੈ। ਬੇਸਿਕ ਮੈਥ ਵਿੱਚ ਦਸਵੀਂਂ ਪਾਸ ਕਰਨ ਵਾਲੇ ਵਿਦਿਆਰਥੀ ਅਗਲੀ ਜਮਾਤਾਂ ਵਿੱਚ ਗਣਿਤ ਵਿਸ਼ਾ ਨਹੀਂ ਰੱਖ ਸਕਣਗੇ। ਅਗਲੀਆਂ ਜਮਾਤਾਂ ਵਿੱਚ ਗਣਿਤ ਵਿਸ਼ਾ ਲੈਣ ਦੇ ਚਾਹਵਾਨ ਵਿਦਆਰਥੀਆਂ ਨੂੰ ਦਸਵੀਂਂ ਵਿੱਚ ਸਟੈਂਡਰਡ ਮੈਥ ਵਿਸ਼ਾ ਪੜ੍ਹਨਾ ਹੋਵੇਗਾ। ਸਿੱਖਿਆ ਬੋਰਡ ਦੇ ਚੇਅਰਮੈਂਨ ਵੀ.ਪੀ.ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਵੀਂ ਚੁਣੌਤੀ ਸਬੰਧੀ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਗਿਆ ਹੈ। ਇਹ ਫ਼ੈਸਲਾ ਇਸੇ ਸਾਲ 2023-24 ਤੋਂ ਲਾਗੂ ਕਰ ਦਿੱਤਾ ਗਿਆ ਹੈ।

The post ਦਸਵੀਂ ਦਾ ਗਣਿਤ ਵਿਸ਼ਾ ਦੋ ਭਾਗਾਂ ਵਿੱਚ ਵੰਡਿਆ appeared first on punjabitribuneonline.com.



Source link