ਜੰਮੂ ਕਸ਼ਮੀਰ: ਪੁਲਵਾਮਾ ’ਚ ਅਤਿਵਾਦੀਆਂ ਨੇ ਯੂਪੀ ਵਾਸੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ

ਜੰਮੂ ਕਸ਼ਮੀਰ: ਪੁਲਵਾਮਾ ’ਚ ਅਤਿਵਾਦੀਆਂ ਨੇ ਯੂਪੀ ਵਾਸੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ


ਸ੍ਰੀਨਗਰ, 30 ਅਕਤੂਬਰ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ’ਚ ਉੱਤਰ ਪ੍ਰਦੇਸ਼ ਦੇ ਵਿਅਕਤੀ ਦੀ ਮੌਤ ਹੋ ਗਈ। ਮੁਕੇਸ਼ ਸਿੰਘ ਨੂੰ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਇਲਾਕੇ ‘ਚ ਰਾਤ ਕਰੀਬ 12.45 ਵਜੇ ਗੋਲੀ ਮਾਰ ਦਿੱਤੀ ਗਈ। ਕਸ਼ਮੀਰ ਘਾਟੀ ‘ਚ 24 ਘੰਟਿਆਂ ‘ਚ ਇਹ ਦੂਜਾ ਅਤਿਵਾਦੀ ਹਮਲਾ ਹੈ। ਸ੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਅਤਿਵਾਦੀਆਂ ਨੇ ਪੁਲੀਸ ਅਧਿਕਾਰੀ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।

The post ਜੰਮੂ ਕਸ਼ਮੀਰ: ਪੁਲਵਾਮਾ ’ਚ ਅਤਿਵਾਦੀਆਂ ਨੇ ਯੂਪੀ ਵਾਸੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ appeared first on punjabitribuneonline.com.



Source link