ਵਿਸ਼ਵ ਕੱਪ ਕ੍ਰਿਕਟ: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ

ਵਿਸ਼ਵ ਕੱਪ ਕ੍ਰਿਕਟ: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ


ਬੰਗਲੌਰ, 9 ਨਵੰਬਰ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਅੱਜ ਇਥੇ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਮੈਚ ਵਿਚ ਸ੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਦੀ ਦੌੜ ‘ਚ ਹੈ। ਟੀਮ ਨੇ ਸੱਟ ਤੋਂ ਉਭਰਨ ਵਾਲੇ ਤੇਜ਼ ਗੇਂਦਬਾਜ਼ ਲੋਕੀ ਫਰਗੂਸਨ ਨੂੰ ਸਪਿੰਨਰ ਈਸ਼ ਸੋਢੀ ਦੀ ਜਗ੍ਹਾ ਅੰਤਿਮ ਗਿਆਰਾਂ ‘ਚ ਸ਼ਾਮਲ ਕੀਤਾ ਹੈ। ਲੰਕਾ ਨੇ ਕਾਸੁਨ ਰਜਤਿਾ ਦੀ ਜਗ੍ਹਾ ਚਮਿਕਾ ਕਰੁਣਾਰਤਨੇ ਨੂੰ ਟੀਮ ਵਿੱਚ ਲਿਆ ਹੈ।

The post ਵਿਸ਼ਵ ਕੱਪ ਕ੍ਰਿਕਟ: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ appeared first on punjabitribuneonline.com.



Source link