ਲੋਕ ਸੇਵਾ ਸੁਸਾਇਟੀ ਦੀ ਜਨਰਲ ਹਾਊਸ ਮੀਟਿੰਗ

ਲੋਕ ਸੇਵਾ ਸੁਸਾਇਟੀ ਦੀ ਜਨਰਲ ਹਾਊਸ ਮੀਟਿੰਗ


ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜਨਵਰੀ
ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਜਨਰਲ ਹਾਊਸ ਦੀ ਸਾਲ 2024 ਦੀ ਪਲੇਠੀ ਮੀਟਿੰਗ ਚੇਅਰਮੈਨ ਗੁਲਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ‘ਚ ਜਿੱਥੇ ਸਾਲ 2023 ਦਾ ਲੇਖਾ-ਜੋਖਾ ਕੀਤਾ ਗਿਆ ਤੇ ਉਥੇ ਆਉਣ ਵਾਲੇ ਤਿੰਨ ਮਹੀਨੇ ‘ਚ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਬਾਰੇ ਵਿਚਾਰਾਂ ਹੋਈਆਂ। ਸੁਸਾਇਟੀ ਦੇ ਖਜ਼ਾਨਚੀ ਸੁਨੀਲ ਬਜਾਜ ਅਤੇ ਰਾਜੀਵ ਗੁਪਤਾ ਨੇ ਸਾਲ 2023 ‘ਚ ਸੁਸਾਇਟੀ ਦੇ ਹੋਏ ਖਰਚਿਆਂ ਅਤੇ ਆਮਦਨ ਦੇ ਹਿਸਾਬ ਕਿਤਾਬ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਡੀਏਵੀ ਕਾਲਜ ਨੂੰ ਫਰਨੀਚਰ, ਸਿਵਲ ਹਸਪਤਾਲ ਵਿਖੇ ਧੀਆਂ ਦੀ ਲੋਹੜੀ ਮਨਾਉਣ, 14 ਜਨਵਰੀ ਨੂੰ ਦਿਲ ਦੇ ਰੋਗਾਂ ਦਾ ਚੈੱਕਅਪ ਕੈਂਪ, 15 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਮੌਕੇ ਨਗਰ ਕੀਰਤਨ ਸਮੇਂ ਲੱਡੂਆਂ ਦੀ ਸੇਵਾ ਅਤੇ ਲੰਗਰ ਆਦਿ ਪ੍ਰੋਗਰਾਮ ਉਲੀਕੇ ਗਏ ਹਨ। ਇਸ ਮੌਕੇ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ। ਮੀਟਿੰਗ ’ਚ ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਣ ਗੁਪਤਾ, ਸੁਨੀਲ ਬਜਾਜ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ ਤੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਆਦਿ ਮੌਜੂਦ ਸਨ।

The post ਲੋਕ ਸੇਵਾ ਸੁਸਾਇਟੀ ਦੀ ਜਨਰਲ ਹਾਊਸ ਮੀਟਿੰਗ appeared first on punjabitribuneonline.com.



Source link