ਐੱਫਆਈਐੱਚ ਮਹਿਲਾ ਓਲੰਪਿਕ ਕੁਆਲੀਫਾਇਰ: ਚਿਲੀ ਨੂੰ 2-0 ਨਾਲ ਹਰਾ ਕੇ ਜਪਾਨ ਸੈਮੀਫਾਈਨਲ ’ਚ ਪੁੱਜਾ

ਐੱਫਆਈਐੱਚ ਮਹਿਲਾ ਓਲੰਪਿਕ ਕੁਆਲੀਫਾਇਰ: ਚਿਲੀ ਨੂੰ 2-0 ਨਾਲ ਹਰਾ ਕੇ ਜਪਾਨ ਸੈਮੀਫਾਈਨਲ ’ਚ ਪੁੱਜਾ


ਰਾਂਚੀ, 16 ਜਨਵਰੀ
ਜਪਾਨ ਨੇ ਪਹਿਲੇ ਦੋ ਕੁਆਰਟਰਾਂ ਵਿਚ ਇਕ-ਇਕ ਗੋਲ ਕਰਕੇ ਚਿਲੀ ਨੂੰ 2-0 ਨਾਲ ਹਰਾ ਕੇ ਅੱਜ ਇੱਥੇ ਐੱਫਆਈਐੱਚ ਮਹਿਲਾ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਕਾਨਾ ਉਰਾਤਾ ਨੇ ਪਹਿਲੇ ਹੀ ਮਿੰਟ ਵਿੱਚ ਜਪਾਨ ਲਈ ਪਹਿਲਾ ਗੋਲ ਕੀਤਾ। ਉਸ ਨੇ ਇਹ ਮੈਦਾਨੀ ਗੋਲ ਖੇਡ ਦੇ 23ਵੇਂ ਸੈਕਿੰਡ ਵਿੱਚ ਕੀਤਾ। ਇਸ ਤੋਂ ਬਾਅਦ ਮਿਯੂ ਹਾਸੇਗਾਵਾ ਨੇ 23ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਲੀਡ ਦੁੱਗਣੀ ਕਰ ਦਿੱਤੀ। ਜਪਾਨ ਇਸ ਤਰ੍ਹਾਂ ਸੱਤ ਅੰਕਾਂ ਨਾਲ ਪੂਲ ਏ ਵਿੱਚ ਦੂਜੇ ਸਥਾਨ ’ਤੇ ਰਿਹਾ।

The post ਐੱਫਆਈਐੱਚ ਮਹਿਲਾ ਓਲੰਪਿਕ ਕੁਆਲੀਫਾਇਰ: ਚਿਲੀ ਨੂੰ 2-0 ਨਾਲ ਹਰਾ ਕੇ ਜਪਾਨ ਸੈਮੀਫਾਈਨਲ ’ਚ ਪੁੱਜਾ appeared first on Punjabi Tribune.



Source link