Punjab : ਵੱਡੀ ਕਾਰਵਾਈ; ਨਗਰ ਨਿਗਮ ਬਟਾਲਾ ਦੀ ਟੀਮ ਨੇ ਨਾਜਾਇਜ਼ ਕੀਤੀ ਉਸਾਰੀ ਨੂੰ ਢਾਹਿਆ

Punjab : ਵੱਡੀ ਕਾਰਵਾਈ; ਨਗਰ ਨਿਗਮ ਬਟਾਲਾ ਦੀ ਟੀਮ ਨੇ ਨਾਜਾਇਜ਼ ਕੀਤੀ ਉਸਾਰੀ ਨੂੰ ਢਾਹਿਆ


Punjab : ਵੱਡੀ ਕਾਰਵਾਈ; ਨਗਰ ਨਿਗਮ ਬਟਾਲਾ ਦੀ ਟੀਮ ਨੇ ਨਾਜਾਇਜ਼ ਕੀਤੀ ਉਸਾਰੀ ਨੂੰ ਢਾਹਿਆ

ਬਟਾਲਾ, 1 ਅਗਸਤ ( ਵਿਸ਼ਵ ਵਾਰਤਾ) : ਬਟਾਲਾ (Punjab) ਦੇ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਵਿਕਰਮਜੀਤ ਸਿੰਘ ਪਾਂਥੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 22, ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ, ਗਲੀ ਨੰਬਰ, 2 ਡਰੀਮਮੈਂਡ ਕਾਲੋਨੀ, ਨਜ਼ਦੀਕ ਸ਼ਿਵ ਜਿੰਮ, ਉਮਰਪੁਰਾ ਬਟਾਲਾ ਵਿਖੇ ਸੜਕ ਉਪਰ ਕੀਤੇ ਗਏ ਅਣ-ਅਧਿਕਾਰਤ ਢਾਂਚੇ (ਇਨ-ਲੀਗਲ ਸਰਟੱਰਕਚਰ) ਨੂੰ ਨਗਰ ਨਿਗਮ ਬਟਾਲਾ ਦੀ ਟੀਮ ਵਲੋਂ ਜੇ.ਸੀ.ਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ।

ਟੀਮ ਵਿੱਚ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਕੁਲਵੰਤ ਸਿੰਘ, ਏ.ਟੀ.ਪੀ. ਧੀਰਜ ਕੁਮਾਰ, ਬਿਲਡਿੰਗ ਇੰਸਪੈਟਰ, ਮਨਿੰਦਰ ਕੌਰ, ਬਿਲਡਿੰਗ ਇੰਸਪੈਕਟਰ, ਗੁਰਮੁੱਖ ਸਿੰਘ, ਡਰਾਫਟਮੈਨ ਅਤੇ ਫੀਲਡ ਸਟਾਫ ਕੇਵਲ ਕ੍ਰਿਸ਼ਨ, ਧਰਮਜੀਤ ਸਿੰਘ, ਰਮੇਸ਼ ਕੁਮਾਰ ਲਾਲੀ, ਰਜਿੰਦਰ ਕੁਮਾਰ ਅਤੇ ਪ੍ਰਦੀਪ ਕੁਮਾਰ ਵੱਲੋ ਐਕਸ਼ਨ ਲੈਦੇ ਹੋਏ ਢਾਹੁਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ।

ਇਸ ਸਬੰਧੀ ਵਿੱਚ ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋ ਬਟਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਮਾਰਤ ਦੀ ਉਸਾਰੀ ਨਿਯਮਾਂ ਅਨੁਸਾਰ ਨਗਰ ਨਿਗਮ ਤੋ ਨਕਸ਼ ਪਾਸ ਕਰਵਾਉਣ ਉਪਰੰਤ ਕਰਨ। ਉਨਾਂ ਦੱਸਿਆ ਕਿ ਨਗਰ ਨਿਗਮ ਵੱਲੋ ਹੋਰ ਵੀ ਅਣਅਧਿਕਾਰਤ ਉਸਾਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ, ਇਸ ਸਬੰਧੀ ਵੀ ਜਲਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਨਕਸ਼ਾ ਪਾਸ ਕਰਵਾਉਣ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਕਿਸੇ ਵੀ ਦਫਤਰੀ ਸਮੇ ਵਿੱਚ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Punjab : ਵੱਡੀ ਕਾਰਵਾਈ; ਨਗਰ ਨਿਗਮ ਬਟਾਲਾ ਦੀ ਟੀਮ ਨੇ ਨਾਜਾਇਜ਼ ਕੀਤੀ ਉਸਾਰੀ ਨੂੰ ਢਾਹਿਆ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link