Asia Cup 2025 ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ

Asia Cup 2025 ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ


Asia Cup 2025 ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ

– ਸਟਾਰ ਆਲਰਾਊਂਡਰ ਦੇ ਲੱਗੀ ਸੱਟ

ਨਵੀ ਦਿੱਲੀ, 20 ਸਤੰਬਰ (ਵਿਸ਼ਵ ਵਾਰਤਾ): ਭਾਰਤੀ ਟੀਮ ਨੇ ਏਸ਼ੀਆ ਕੱਪ 2025 (Asia Cup 2025) ਦੇ ਆਪਣੇ ਆਖਰੀ ਗਰੁੱਪ-ਪੜਾਅ ਮੈਚ ਵਿੱਚ ਓਮਾਨ ਨੂੰ 21 ਦੌੜਾਂ ਨਾਲ ਹਰਾ ਕੇ ਜਿੱਤਾਂ ਦੀ ਹੈਟ੍ਰਿਕ ਪੂਰੀ ਕੀਤੀ। ਓਮਾਨ ਨੇ ਭਾਰਤ ਨੂੰ ਸਖ਼ਤ ਟੱਕਰ ਦਿੱਤੀ, ਪਰ ਜਿੱਤ ਹਾਸਲ ਨਹੀਂ ਕਰ ਸਕਿਆ। ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਪਾਕਿਸਤਾਨ ਨਾਲ ਹੈ। ਇਹ ਟੀਮ ਇੰਡੀਆ ਦਾ ਪਹਿਲਾ ਸੁਪਰ-4 ਮੁਕਾਬਲਾ ਹੋਵੇਗਾ। ਪਰ ਇਸ ਤੋਂ ਪਹਿਲਾਂ ਹੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ।

ਦਰਅਸਲ, ਭਾਰਤ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੂੰ ਓਮਾਨ ਵਿਰੁੱਧ ਮੈਚ (Asia Cup 2025) ਦੀ ਦੂਜੀ ਪਾਰੀ ਵਿੱਚ ਸੱਟ ਲੱਗ ਗਈ ਸੀ। ਟੀਚੇ ਦਾ ਪਿੱਛਾ ਕਰਦੇ ਹੋਏ, ਅਕਸ਼ਰ ਪਟੇਲ ਨੇ 15ਵੇਂ ਓਵਰ ਵਿੱਚ ਕੈਚ ਫੜਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਸਦੇ ਹੱਥੋਂ ਖਿਸਕ ਗਈ, ਜਿਸ ਕਾਰਨ ਕੈਚ ਖੁੰਝ ਗਿਆ। ਇਸ ਦੌਰਾਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸਦਾ ਸਿਰ ਜ਼ਮੀਨ ‘ਤੇ ਵੱਜਿਆ। ਜਿਸ ਤੋਂ ਬਾਅਦ ਉਹ ਮੈਦਾਨ ‘ਤੇ ਵਾਪਸ ਨਹੀਂ ਆਇਆ।

ਇਹ ਮੰਨਿਆ ਜਾ ਰਿਹਾ ਹੈ ਕਿ ਅਕਸ਼ਰ ਪਾਕਿਸਤਾਨ ਵਿਰੁੱਧ ਅਗਲੇ ਵੱਡੇ ਮੈਚ ਤੋਂ ਬਾਹਰ ਹੋ ਸਕਦਾ ਹੈ। ਐਤਵਾਰ ਨੂੰ ਦੁਬਈ ਵਿੱਚ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਸੁਪਰ-ਫੋਰ ਮੈਚ ਵਿੱਚ ਉਸਦੀ ਭਾਗੀਦਾਰੀ ‘ਤੇ ਸਸਪੈਂਸ ਬਣਿਆ ਹੋਇਆ ਹੈ। ਜੇਕਰ ਅਕਸ਼ਰ ਸੱਟ ਕਾਰਨ ਪਾਕਿਸਤਾਨ ਖ਼ਿਲਾਫ਼ ਨਹੀਂ ਖੇਡ ਸਕੇ ਤਾਂ ਭਾਰਤ ਨੂੰ ਆਪਣੀ ਰਣਨੀਤੀ ਬਦਲਣੀ ਪੈ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Asia Cup 2025 ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link