ਕੋਵਰਿਗ-ਸਪੈਵਰ ਗ੍ਰਿਫ਼ਤਾਰੀ ਮਾਮਲਾ: ਚੀਨ ਵਿੱਚ ਸੁਣਵਾਈ ਦੌਰਾਨ ਪਾਰਦਰਸ਼ਤਾ ਦੀ ਘਾਟ ਤੋਂ ਕੈਨੇਡਾ ਦੁਖੀ

ਕੋਵਰਿਗ-ਸਪੈਵਰ ਗ੍ਰਿਫ਼ਤਾਰੀ ਮਾਮਲਾ: ਚੀਨ ਵਿੱਚ ਸੁਣਵਾਈ ਦੌਰਾਨ ਪਾਰਦਰਸ਼ਤਾ ਦੀ ਘਾਟ ਤੋਂ ਕੈਨੇਡਾ ਦੁਖੀ


ਓਟਵਾ, 22 ਮਾਰਚ

ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੇਊ ਨੇ ਕਿਹਾ ਕਿ ਚੀਨ ‘ਚ ਕੈਨੇਡਿਆਈ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਖ਼ਿਲਾਫ਼ ਸੁਣਵਾਈ ਸਬੰਧੀ ਪਾਰਦਰਸ਼ਤਾ ਦੀ ਘਾਟ ਤੋਂ ਕੈਨੇਡਾ ‘ਬੇਹੱਦ ਦੁਖੀ’ ਹੈ। ਕੋਵਰਿਗ ਖ਼ਿਲਾਫ਼ ਸੁਣਵਾਈ ਅੱਜ ਪੇਈਚਿੰਗ ‘ਚ ਸ਼ੁਰੂ ਹੋਈ। ਦੋਵਾਂ ਨੂੰ ਚੀਨ ‘ਚ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਦੋ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਰਕ ਨੇ ਕਿਹਾ, ‘ਅਸੀਂ ਇਨ੍ਹਾਂ ਸੁਣਵਾਈਆਂ ‘ਚ ਪੂਰੀ ਤਰ੍ਹਾਂ ਪਾਰਦਰਸ਼ਤਾ ਦੀ ਘਾਟ ਤੋਂ ਬੇਹੱਦ ਦੁਖੀ ਹਾਂ ਅਤੇ ਉਨ੍ਹਾਂ ਦੀ ਜਲਦ ਰਿਹਾਈ ਲਈ ਯਤਨ ਜਾਰੀ ਰੱਖਾਂਗੇ।’ ਉਨ੍ਹਾਂ ਕਿਹਾ, ‘ਪੂਰੀ ਦੁਨੀਆ ਦੀਆਂ ਨਜ਼ਰਾਂ ਇਨ੍ਹਾਂ ਕੇਸਾਂ ਅਤੇ ਸੁਣਵਾਈਆਂ ‘ਤੇ ਲੱਗੀਆਂ ਹੋਈਆਂ ਹਨ ਅਤੇ ਮੈਂ ਸਾਡੇ ਕੌਮਾਂਤਰੀ ਸਹਿਯੋਗੀਆਂ ਵੱਲੋਂ ਮਿਲੇ ਸਮਰਥਨ ਅਤੇ ਇੱਕਜੁਟਤਾ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’ -ਰਾਇਟਰਜ਼



Source link