IPL 2026: ਇੰਡੀਅਨ ਪ੍ਰੀਮੀਅਰ ਲੀਗ ਵਿਚਾਲੇ ਪੰਜਾਬ ਕਿੰਗਜ਼ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ, ਜਿਸ ਨੇ ਟੀਮ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦੱਸ ਦੇਈਏ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇੱਕ ਵਾਇਰਲ ਵੀਡੀਓ ਕਾਰਨ ਗੰਭੀਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵੀਡੀਓ ਵਿੱਚ ਉਹ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਤਿਲਕ ਵਰਮਾ ‘ਤੇ ਕਥਿਤ ਤੌਰ ‘ਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਸਾਬਕਾ ਭਾਰਤੀ ਸਪਿਨਰ ਲਕਸ਼ਮਣ ਸ਼ਿਵਰਾਮਕ੍ਰਿਸ਼ਨਨ ਨੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਤੇ ਪੂਰੇ ਸੀਜ਼ਨ ਲਈ ਪਾਬੰਦੀ (ਬੈਨ) ਲਗਾਉਣ ਦੀ ਮੰਗ ਕੀਤੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ?
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵਿਵਾਦ 14 ਮਈ ਨੂੰ ਅਰਸ਼ਦੀਪ ਸਿੰਘ ਵੱਲੋਂ ਸਾਂਝੀ ਕੀਤੀ ਗਈ ਇੱਕ ਸਨੈਪਚੈਟ ਵੀਡੀਓ ਤੋਂ ਸ਼ੁਰੂ ਹੋਇਆ। ਵੀਡੀਓ ਵਿੱਚ ਅਰਸ਼ਦੀਪ ਮਜ਼ਾਕੀਆ ਲਹਿਜੇ ਵਿੱਚ ਤਿਲਕ ਵਰਮਾ ਨੂੰ ਕਹਿੰਦੇ ਸੁਣੇ ਗਏ, “ਓਏ ਅੰਧੇਰੇ, ਸਨਸਕ੍ਰੀਨ ਲਗਾਇਆ?”। ਹਾਲਾਂਕਿ ਵੀਡੀਓ ਵਿੱਚ ਮਾਹੌਲ ਹਲਕਾ-ਫੁਲਕਾ ਲੱਗ ਰਿਹਾ ਸੀ ਅਤੇ ਤਿਲਕ ਨੇ ਵੀ ਇਸ ਦਾ ਜਵਾਬ ਮੁਸਕਰਾ ਕੇ ਦਿੱਤਾ, ਪਰ ਸੋਸ਼ਲ ਮੀਡੀਆ ‘ਤੇ ਇਸ ਨੂੰ ਰੰਗਭੇਦ (Racism) ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
White skin tone or roaming with a model who came just because of your money doesn’t make you handsome.
Look at the audacity of Arshdeep singh to troll Tilak Varma’s skin tone while carrying that clown face himself. 🤡🙏🏻 pic.twitter.com/evxmEbGYUI
— AdityaVarma (@AdityaVarma45_) May 14, 2026
ਲਕਸ਼ਮਣ ਸ਼ਿਵਰਾਮਕ੍ਰਿਸ਼ਨਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਕ੍ਰਿਕਟ ਵਿੱਚ ਅਜਿਹੀਆਂ ਗੱਲਾਂ ਨੂੰ ‘ਡਰੈਸਿੰਗ ਰੂਮ ਬੈਂਟਰ’ (ਆਪਸੀ ਮਜ਼ਾਕ) ਕਹਿ ਕੇ ਨਜ਼ਰਅੰਦਾਜ਼ ਕਰਨਾ ਗਲਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੇਸ਼ੇਵਰ ਕ੍ਰਿਕਟ ਵਿੱਚ ਜੂਨੀਅਰ ਖਿਡਾਰੀ ਅਕਸਰ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾਉਂਦੇ, ਜਿਸ ਕਾਰਨ ਅਜਿਹੀਆਂ ਰੰਗਭੇਦੀ ਟਿੱਪਣੀਆਂ ਜਾਰੀ ਰਹਿੰਦੀਆਂ ਹਨ। ਉਨ੍ਹਾਂ ਨੇ ਬੀਸੀਸੀਆਈ (BCCI) ਤੋਂ ਅਰਸ਼ਦੀਪ ‘ਤੇ ਆਰਥਿਕ ਜੁਰਮਾਨਾ ਅਤੇ ਪੂਰੇ ਸੀਜ਼ਨ ਲਈ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਲਈ ਇੱਕ ਸਖ਼ਤ ਸੰਦੇਸ਼ ਜਾ ਸਕੇ।
BCCI ਦੀ ਕਾਰਵਾਈ ‘ਤੇ ਟਿਕੀਆਂ ਨਜ਼ਰਾਂ
ਬੀਸੀਸੀਆਈ ਨੇ ਪਹਿਲਾਂ ਹੀ ਖਿਡਾਰੀਆਂ ਦੇ ਸੋਸ਼ਲ ਮੀਡੀਆ ਵਿਵਹਾਰ ਨੂੰ ਲੈ ਕੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਬੋਰਡ ਇਸ ਘਟਨਾ ਨੂੰ ਦੋਸਤਾਨਾ ਮਜ਼ਾਕ ਮੰਨਦਾ ਹੈ ਜਾਂ ਪੇਸ਼ੇਵਰ ਮਰਿਆਦਾ ਦੀ ਉਲੰਘਣਾ। ਜ਼ਿਕਰਯੋਗ ਹੈ ਕਿ ਅਰਸ਼ਦੀਪ ਪਹਿਲਾਂ ਵੀ ਆਪਣੇ ਇੱਕ ਵਲੌਗ ਕਾਰਨ ਚਰਚਾ ਵਿੱਚ ਰਹੇ ਸਨ, ਜਿਸ ਵਿੱਚ ਯੁਜਵੇਂਦਰ ਚਾਹਲ ਕਥਿਤ ਤੌਰ ‘ਤੇ ਵੇਪਿੰਗ ਵਿਵਾਦ ਵਿੱਚ ਫਸ ਗਏ ਸਨ।
ਹੋਰ ਪੜ੍ਹੋ










