Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ

Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ


Home Loan Interest Rates : ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਆਪਣਾ ਇੱਕ ਘਰ ਹੋਵੇ, ਜਿੱਥੇ ਉਹ ਆਪਣੇ ਪਰਿਵਾਰ ਨਾਲ ਸੁੱਖ-ਸ਼ਾਂਤੀ ਨਾਲ ਰਹਿ ਸਕੇ ਪਰ ਮਹਿੰਗਾਈ ਦੇ ਇਸ ਦੌਰ ਵਿੱਚ ਘਰ ਖਰੀਦਣਾ ਹਰ ਕਿਸੇ ਲਈ ਆਸਾਨ ਨਹੀਂ ਰਿਹਾ। ਜਾਇਦਾਦ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਲਈ ਘਰ ਖਰੀਦਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਹੋਮ ਲੋਨ ਲਈ ਕਿਹੜਾ ਬੈਂਕ ਚੁਣਿਆ ਜਾਵੇ, ਜਿੱਥੇ ਘੱਟ ਵਿਆਜ ਦਰ ‘ਤੇ ਲੋਨ ਮਿਲ ਸਕੇ। ਕਈ ਬੈਂਕ ਆਕਰਸ਼ਕ ਵਿਆਜ ਦਰਾਂ ‘ਤੇ ਹੋਮ ਲੋਨ ਦੀ ਸਹੂਲਤ ਦੇ ਰਹੇ ਹਨ। ਇਨ੍ਹਾਂ ਵਿੱਚ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਸਟੇਟ ਬੈਂਕ ਆਫ ਇੰਡੀਆ ਸਮੇਤ ਕਈ ਬੈਂਕ ਸ਼ਾਮਲ ਹਨ। ਇਸ ਦੌਰਾਨ RBI ਨੇ ਵੀ ਵਿਆਜ ਦਰਾਂ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ।

RBI ਨੇ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ

ਹੋਮ ਲੋਨ ਲੈਣ ਵਾਲਿਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਰਿਜ਼ਰਵ ਬੈਂਕ ਨੇ ਰੇਪੋ ਰੇਟ 5.25% ‘ਤੇ ਹੀ ਕਾਇਮ ਰੱਖਿਆ ਹੈ। ਰੇਪੋ ਰੇਟ ਉਹ ਦਰ ਹੁੰਦੀ ਹੈ ,ਜਿਸ ‘ਤੇ RBI ਹੋਰ ਬੈਂਕਾਂ ਨੂੰ ਪੈਸਾ ਉਧਾਰ ਦਿੰਦਾ ਹੈ। ਜੇ ਇਹ ਦਰ ਵੱਧਦੀ ਹੈ ਤਾਂ ਆਮ ਤੌਰ ‘ਤੇ ਬੈਂਕ ਆਪਣੇ ਲੋਨ ਮਹਿੰਗੇ ਕਰ ਦਿੰਦੇ ਹਨ।

ਮੋਨੇਟਰੀ ਪਾਲਿਸੀ ਕਮੇਟੀ (MPC) ਦੀ ਮੀਟਿੰਗ ਤੋਂ ਬਾਅਦ RBI ਗਵਰਨਰ ਸੰਜੈ ਮਲਹੋਤਰਾ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਚੱਲ ਰਹੇ ਤਣਾਅ ਅਤੇ ਮਹਿੰਗਾਈ ਦੇ ਖਤਰੇ ਨੂੰ ਦੇਖਦੇ ਹੋਏ ਨੀਤੀ ਦਾ ਰੁਖ “ਨਿਊਟ੍ਰਲ” ਰੱਖਿਆ ਗਿਆ ਹੈ। ਇਸਦਾ ਸਿੱਧਾ ਅਰਥ ਇਹ ਹੈ ਕਿ ਜੂਨ ਮਹੀਨੇ ਵਿੱਚ ਤੁਹਾਡੇ ਹੋਮ ਲੋਨ ਦੀ EMI ਵਿੱਚ ਕੋਈ ਵਾਧਾ ਨਹੀਂ ਹੋਵੇਗਾ ਅਤੇ ਤੁਸੀਂ ਮੌਜੂਦਾ ਦਰਾਂ ‘ਤੇ ਹੀ ਲੋਨ ਦਾ ਲਾਭ ਲੈ ਸਕੋਗੇ।

ਵੱਖ-ਵੱਖ ਬੈਂਕਾਂ ਦੀਆਂ ਹੋਮ ਲੋਨ ਵਿਆਜ ਦਰਾਂ

ਸਟੇਟ ਬੈਂਕ ਆਫ ਇੰਡੀਆ (SBI) – 7.25% ਤੋਂ 9.05% ਸਾਲਾਨਾ
ਬੈਂਕ ਆਫ ਬੜੌਦਾ – 7.20% ਤੋਂ 9.25% ਸਾਲਾਨਾ
ਸੈਂਟਰਲ ਬੈਂਕ ਆਫ ਇੰਡੀਆ – 7.10% ਤੋਂ 9.15% ਸਾਲਾਨਾ
ਬੈਂਕ ਆਫ ਇੰਡੀਆ – 7.10% ਤੋਂ 10.25% ਸਾਲਾਨਾ
ਯੂਨੀਅਨ ਬੈਂਕ ਆਫ ਇੰਡੀਆ – 7.15% ਤੋਂ 9.60% ਸਾਲਾਨਾ
ਕੇਨਰਾ ਬੈਂਕ – 7.25% ਤੋਂ 10% ਸਾਲਾਨਾ
ਇੰਡੀਅਨ ਓਵਰਸੀਜ਼ ਬੈਂਕ (IOB) – ਤਨਖਾਹਦਾਰਾਂ ਲਈ 7.10% ਤੋਂ ਸ਼ੁਰੂ, ਗੈਰ-ਤਨਖਾਹਦਾਰਾਂ ਲਈ 8.20% ਤੋਂ ਸ਼ੁਰੂ
ICICI ਬੈਂਕ – 7.50% ਤੋਂ ਸ਼ੁਰੂ
ਕੋਟਕ ਮਹਿੰਦਰਾ ਬੈਂਕ – 7.60% ਤੋਂ ਸ਼ੁਰੂ
HDFC ਬੈਂਕ – 7.75% ਤੋਂ ਸ਼ੁਰੂ
ਐਕਸਿਸ ਬੈਂਕ – 8% ਤੋਂ 11.90% ਤੱਕ

ਸਭ ਤੋਂ ਘੱਟ ਵਿਆਜ ਦਰ ਕਿਹੜੇ ਬੈਂਕ ਵਿੱਚ?

ਮੌਜੂਦਾ ਜਾਣਕਾਰੀ ਅਨੁਸਾਰ ਸੈਂਟਰਲ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ 7.10% ਦੀ ਸ਼ੁਰੂਆਤੀ ਦਰ ਨਾਲ ਸਭ ਤੋਂ ਸਸਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਹੇ ਹਨ। ਹਾਲਾਂਕਿ ਅਸਲ ਵਿਆਜ ਦਰ ਤੁਹਾਡੇ ਕ੍ਰੈਡਿਟ ਸਕੋਰ, ਆਮਦਨ ਅਤੇ ਲੋਨ ਦੀ ਰਕਮ ‘ਤੇ ਨਿਰਭਰ ਕਰੇਗੀ।



Source link