Advance Tax Deadline: 15 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਸਰਕਾਰੀ ਕੰਮ, ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ; ਲੱਗੇਗੀ Penalty

Advance Tax Deadline: 15 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਸਰਕਾਰੀ ਕੰਮ, ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ; ਲੱਗੇਗੀ Penalty


ਐਡਵਾਂਸ ਟੈਕਸ ਦੀ ਡੈੱਡਲਾਈਨ: ਜੂਨ ਦਾ ਮਹੀਨਾ ਖਾਸ ਹੈ। ਟੈਕਸਦਾਤਾਵਾਂ ਲਈ ਇਹ ਮਹੀਨਾ ਹੋਰ ਵੀ ਵੱਧ ਮਹੱਤਵਪੂਰਨ ਹੈ ਕਿਉਂਕਿ ਇਸ ਮਹੀਨੇ ਐਡਵਾਂਸ ਟੈਕਸ ਭਰਨਾ ਹੁੰਦਾ ਹੈ। ਦੱਸ ਦਈਏ ਕਿ ਐਡਵਾਂਸ ਟੈਕਸ ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ  15 ਜੂਨ 2026 ਹੈ। ਜਿਨ੍ਹਾਂ ਟੈਕਸਪੇਅਰਸ ਦੀ ਸਾਲਾਨਾ ਟੈਕਸ ਦੇਣਦਾਰੀ 10,000 ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ ਸਮੇਂ ਸਿਰ ਇਸ ਦਾ ਭੁਗਤਾਨ ਕਰਨਾ ਚਾਹੀਦਾ ਹੈ। ਸਮੇਂ ‘ਤੇ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਵੱਧ ਵਿਆਜ ਦੇਣਾ ਪੈ ਸਕਦਾ ਹੈ।

ਐਡਵਾਂਸ ਟੈਕਸ ਕੀ ਹੈ?

ਐਡਵਾਂਸ ਟੈਕਸ ਆਮਦਨ ਕਰ (Income Tax) ਦਾ ਅਗਾਊਂ ਭੁਗਤਾਨ ਹੁੰਦਾ ਹੈ, ਜੋ ਸਾਲ ਦੇ ਅੰਤ ਵਿੱਚ ਇਕੱਠੇ ਭਰਨ ਦੀ ਬਜਾਏ ਸਾਲ ਭਰ ਦੌਰਾਨ ਕਿਸ਼ਤਾਂ ਵਿੱਚ ਭਰਿਆ ਜਾਂਦਾ ਹੈ। ਐਡਵਾਂਸ ਟੈਕਸ ਨੂੰ ਕਮਾਓ ਅਤੇ ਟੈਕਸ ਭਰੋ” (Pay As You Earn) ਯੋਜਨਾ ਵੀ ਕਿਹਾ ਜਾਂਦਾ ਹੈ। ਜੇਕਰ ਤੁਹਾਡੀ ਟੈਕਸ ਦੇਣਦਾਰੀ 10,000 ਰੁਪਏ ਤੋਂ ਵੱਧ  ਹੈ, ਤਾਂ ਤੁਹਾਡੇ ਲਈ ਇਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ।                                                                                                              

 ਐਡਵਾਂਸ ਟੈਕਸ ਕੌਣ ਭਰਦਾ?

ਐਡਵਾਂਸ ਟੈਕਸ ਸਿਰਫ਼ ਕਾਰੋਬਾਰੀ ਹੀ ਨਹੀਂ, ਸਗੋਂ ਨੌਕਰੀਪੇਸ਼ਾ ਲੋਕ ਵੀ ਭਰਦੇ ਹਨ। ਉਦਾਹਰਨ ਵਜੋਂ, ਜੇ ਤੁਹਾਨੂੰ ਬੈਂਕ ਐੱਫ.ਡੀ. (FD) ਦੇ ਵਿਆਜ, ਕਿਰਾਏ ਦੀ ਆਮਦਨ, ਕੈਪੀਟਲ ਗੇਨ, ਡਿਵਿਡੈਂਡ ਆਮਦਨ ਜਾਂ ਫ੍ਰੀਲਾਂਸਿੰਗ ਤੋਂ ਕਮਾਈ ਹੁੰਦੀ ਹੈ, ਤਾਂ ਉਸ ‘ਤੇ ਟੈਕਸ ਦੇਣ ਦੀ ਲੋੜ ਪੈ ਸਕਦੀ ਹੈ।

ਐਡਵਾਂਸ ਟੈਕਸ ਭਰਨ ਦੀਆਂ ਤਾਰੀਖਾਂ

ਜਿਵੇਂ ਐਡਵਾਂਸ ਟੈਕਸ ਦੀ ਪਹਿਲੀ ਕਿਸ਼ਤ ਭਰਨ ਦੀ ਆਖਰੀ ਤਾਰੀਖ 15 ਜੂਨ ਹੈ, ਜਿਸ ਵਿੱਚ ਕੁੱਲ ਟੈਕਸ ਦਾ 15% ਭਰਨਾ ਹੁੰਦਾ ਹੈ, ਉਸੇ ਤਰ੍ਹਾਂ: ਦੂਜੀ ਕਿਸ਼ਤ: 15 ਸਤੰਬਰ – 45% , ਤੀਜੀ ਕਿਸ਼ਤ: 15 ਦਸੰਬਰ – 75% , ਚੌਥੀ ਕਿਸ਼ਤ: 15 ਮਾਰਚ – 100%

ਜੇ ਐਡਵਾਂਸ ਟੈਕਸ ਸਮੇਂ ਸਿਰ ਨਾ ਭਰਿਆ ਜਾਵੇ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਐਡਵਾਂਸ ਟੈਕਸ ਸਮੇਂ ‘ਤੇ ਨਹੀਂ ਭਰਦੇ ਜਾਂ ਘੱਟ ਰਕਮ ਜਮ੍ਹਾਂ ਕਰਵਾਉਂਦੇ ਹੋ, ਤਾਂ ਆਮਦਨ ਕਰ ਐਕਟ ਦੀ ਧਾਰਾ 234B ਅਤੇ 234C ਅਧੀਨ ਤੁਹਾਨੂੰ ਵਾਧੂ ਵਿਆਜ ਦੇਣਾ ਪੈ ਸਕਦਾ ਹੈ।

ਘਰ ਬੈਠੇ ਐਡਵਾਂਸ ਟੈਕਸ ਕਿਵੇਂ ਭਰਿਆ ਜਾ ਸਕਦਾ?

ਆਨਲਾਈਨ ਖੁਦ ਐਡਵਾਂਸ ਟੈਕਸ ਭਰਨ ਲਈ ਸਭ ਤੋਂ ਪਹਿਲਾਂ ਈ-ਫਾਈਲਿੰਗ ਪੋਰਟਲ ‘ਤੇ ਜਾਓ ਅਤੇ e-Pay Tax ਸੈਕਸ਼ਨ ‘ਤੇ ਕਲਿੱਕ ਕਰੋ। ਫਿਰ: Assessment Year ਚੁਣੋ , Tax Type ਵਿੱਚ Advance Tax ਚੁਣੋ , Challan 280 ਚੁਣੋ , ਆਪਣਾ PAN ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਭਰੋ।

ਇਸ ਤੋਂ ਬਾਅਦ ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਭੁਗਤਾਨ ਕਰੋ। ਜਿਵੇਂ ਹੀ ਟ੍ਰਾਂਜ਼ੈਕਸ਼ਨ ਪੂਰਾ ਹੋਵੇਗਾ, ਤੁਹਾਨੂੰ ਇੱਕ ਚਾਲਾਨ ਰਸੀਦ (Challan Receipt) ਮਿਲੇਗੀ। ਇਸ ਰਸੀਦ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ।

 



Source link