Smriti Mandhana Created history : ICC ਮਹਿਲਾ ਵਿਸ਼ਵ ਕੱਪ 2026 ਵਿੱਚ ਭਾਰਤੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ( Smriti Mandhana) ਨੇ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ। ਪਾਕਿਸਤਾਨ ਖ਼ਿਲਾਫ਼ 68 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਬੁੱਧਵਾਰ ਨੂੰ ਉਸ ਨੇ ਨੀਦਰਲੈਂਡ ਖ਼ਿਲਾਫ਼ 74 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਉਸ ਨੇ 1 ਛੱਕਾ ਅਤੇ 11 ਚੌਕੇ ਲਗਾਏ।
ਇਸ ਦੇ ਨਾਲ ਹੀ ਸਮ੍ਰਿਤੀ ਮੰਧਾਨਾ ਨੇ ਆਪਣੇ ਟੀ20 ਅੰਤਰਰਾਸ਼ਟਰੀ ਕਰੀਅਰ ਵਿੱਚ 600 ਚੌਕਿਆਂ ਦਾ ਅੰਕੜਾ ਵੀ ਪਾਰ ਕਰ ਲਿਆ। ਉਹ ਦੁਨੀਆ ਦੀ ਪਹਿਲੀ ਕ੍ਰਿਕਟਰ (ਮਹਿਲਾ ਜਾਂ ਪੁਰਸ਼) ਬਣ ਗਈ ਹੈ ,ਜਿਸ ਨੇ ਟੀ20 ਇੰਟਰਨੈਸ਼ਨਲ ਵਿੱਚ 600 ਚੌਕੇ ਲਗਾਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਕੋਈ ਵੀ ਪੁਰਸ਼ ਕ੍ਰਿਕਟਰ 500 ਚੌਕਿਆਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ।
ਭਾਰਤ ਦੀ ਟੀ20 ਵਿਸ਼ਵ ਕੱਪ ਵਿੱਚ ਸਭ ਤੋਂ ਵੱਡੀ ਜਿੱਤ
ਭਾਰਤ ਅਤੇ ਨੀਦਰਲੈਂਡ ਵਿਚਾਲੇ ਹੋਏ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 209 ਦੌੜਾਂ ਬਣਾਈਆਂ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਮਹਿਲਾ ਟੀ20 ਵਿਸ਼ਵ ਕੱਪ ਵਿੱਚ 200 ਤੋਂ ਵੱਧ ਸਕੋਰ ਬਣਾਇਆ। ਸਮ੍ਰਿਤੀ ਮੰਧਾਨਾ ਅਤੇ Shafali Verma ਨੇ ਪਹਿਲੀ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ। ਜਵਾਬ ਵਿੱਚ ਨੀਦਰਲੈਂਡ ਦੀ ਟੀਮ 114 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ 95 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਦੌੜਾਂ ਦੇ ਹਿਸਾਬ ਨਾਲ ਟੀ20 ਵਿਸ਼ਵ ਕੱਪ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ।
ਟੀ20 ਇੰਟਰਨੈਸ਼ਨਲ ਵਿੱਚ ਸਮ੍ਰਿਤੀ ਦੇ 600 ਤੋਂ ਵੱਧ ਚੌਕੇ
ਸਮ੍ਰਿਤੀ ਮੰਧਾਨਾ ਨੇ 168 ਟੀ20 ਅੰਤਰਰਾਸ਼ਟਰੀ ਮੈਚਾਂ ਦੀਆਂ 162 ਪਾਰੀਆਂ ਵਿੱਚ ਹੁਣ ਤੱਕ 604 ਚੌਕੇ ਲਗਾਏ ਹਨ। ਇਸ ਫਾਰਮੈਟ ਵਿੱਚ ਉਸ ਨੇ 4475 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ 1 ਸੈਂਚਰੀ ਅਤੇ 35 ਅਰਧ ਸੈਂਚਰੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਉਸ ਨੇ 88 ਛੱਕੇ ਵੀ ਲਗਾਏ ਹਨ।
ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਚੋਟੀ ਦੇ 5 ਪੁਰਸ਼ ਕ੍ਰਿਕਟਰ
477 – ਬਾਬਰ ਆਜ਼ਮ (ਪਾਕਿਸਤਾਨ)
449 – ਪਾਲ ਸਟਰਲਿੰਗ (ਆਇਰਲੈਂਡ)
383 – ਰੋਹਿਤ ਸ਼ਰਮਾ (ਭਾਰਤ)
373 – ਜੋਸ ਬਟਲਰ (ਇੰਗਲੈਂਡ)
369 – ਵਿਰਾਟ ਕੋਹਲੀ (ਭਾਰਤ)
ਸਮ੍ਰਿਤੀ ਮੰਧਾਨਾ ਦਾ ਇਹ ਰਿਕਾਰਡ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਵਜੋਂ ਦਰਜ ਹੋ ਗਿਆ ਹੈ।
‘ਮੈਨੂੰ ਫਿਰ ਧਮਕੀਆਂ ਮਿਲੀਆਂ’ ਗਿਆਨੀ ਹਰਪ੍ਰੀਤ ਸਿੰਘ ਨੇ ਖੋਲੇ ਰਾਜ਼









