Jalandhar Petrol Pump Attack : ਜਲੰਧਰ ਦੇ ਟੀਵੀ ਟਾਵਰ ਨੇੜੇ ਸਥਿਤ ਇੱਕ ਪੈਟਰੋਲ ਪੰਪ ‘ਤੇ ਵੀਰਵਾਰ ਨੂੰ 30 ਰੁਪਏ ਦਾ ਪੈਟਰੋਲ ਪਵਾਉਣ ਤੋਂ ਬਾਅਦ ਹੰਗਾਮਾ ਹੋ ਗਿਆ। ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪੈਟਰੋਲ ਪਵਾਉਣ ਤੋਂ ਬਾਅਦ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਪੰਪ ਕਰਮਚਾਰੀ ਨੇ ਪੈਸੇ ਮੰਗੇ ਤਾਂ ਉਹ ਕਹਿਣ ਲੱਗੇ ਕਿ ਪੈਸੇ ਕੱਲ੍ਹ ਦੇ ਦੇਵਾਂਗੇ।
ਜਦੋਂ ਕਰਮਚਾਰੀ ਨੇ ਤੁਰੰਤ ਭੁਗਤਾਨ ਕਰਨ ਲਈ ਕਿਹਾ ਤਾਂ ਦੋਹਾਂ ਪੱਖਾਂ ਵਿਚਾਲੇ ਬਹਿਸ ਹੋ ਗਈ। ਇਸ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਪੰਪ ਕਰਮਚਾਰੀ ਨਾਲ ਹੱਥਾਪਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਚਾਬੀਆਂ ਦੇ ਗੁੱਛੇ ਅਤੇ ਹੋਰ ਚੀਜ਼ਾਂ ਨਾਲ ਹਮਲਾ ਵੀ ਕੀਤਾ। ਪੂਰੀ ਘਟਨਾ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਵਿੱਚ ਇੱਕ ਨੌਜਵਾਨ ਹੱਥ ਵਿੱਚ ਡੰਡਾ ਫੜ ਕੇ ਪੰਪ ਕਰਮਚਾਰੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਵੀ ਨਜ਼ਰ ਆ ਰਿਹਾ ਹੈ।
ਹੋਰ ਕਰਮਚਾਰੀਆਂ ਨੇ ਕਰਵਾਇਆ ਬਚਾਅ
ਹੰਗਾਮੇ ਦੌਰਾਨ ਪੰਪ ਦੇ ਹੋਰ ਕਰਮਚਾਰੀਆਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਇੱਕ ਹੋਰ ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਾਈਕ ਸਵਾਰ ਪੈਟਰੋਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਜਾਣ ਲੱਗੇ। ਇਸ ਦੌਰਾਨ ਕਰਮਚਾਰੀ ਨਾਲ ਉਨ੍ਹਾਂ ਦੀ ਤਕਰਾਰ ਹੋਈ ,ਜੋ ਬਾਅਦ ਵਿੱਚ ਕੁੱਟਮਾਰ ਵਿੱਚ ਬਦਲ ਗਈ। ਇਸ ਘਟਨਾ ਨੂੰ ਦੇਖ ਕੇ ਪੰਪ ‘ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ।
ਪੈਸੇ ਦਿੱਤੇ ਬਿਨਾਂ ਹੋਏ ਫਰਾਰ
ਪੰਪ ਕਰਮਚਾਰੀ ਮਨੀਸ਼ ਨੇ ਦੱਸਿਆ ਕਿ ਉਹ ਖੁਰਲਾ ਕਿੰਗਰਾ ਨੇੜੇ ਗੁਰਨਾਮ ਗੈਸ ਲਾਈਨ ਭਾਰਤ ਪੈਟਰੋਲਿਅਮ ਪੰਪ ‘ਤੇ ਕੰਮ ਕਰਦਾ ਹੈ। ਤਿੰਨ ਬਾਈਕ ਸਵਾਰ ਨੌਜਵਾਨ ਆਏ ਅਤੇ 30 ਰੁਪਏ ਦਾ ਪੈਟਰੋਲ ਪਵਾਇਆ। ਇਸ ਤੋਂ ਬਾਅਦ ਉਹ ਬਿਨਾਂ ਪੈਸੇ ਦਿੱਤੇ ਜਾਣ ਲੱਗੇ। ਜਦੋਂ ਉਸ ਨੇ ਪੈਸੇ ਮੰਗੇ ਤਾਂ ਨੌਜਵਾਨਾਂ ਨੇ ਕਿਹਾ ਕਿ ਉਹ ਕੱਲ੍ਹ ਪੈਸੇ ਦੇ ਜਾਣਗੇ।
ਵਿਰੋਧ ਕਰਨ ‘ਤੇ ਉਨ੍ਹਾਂ ਨੇ ਕਰਮਚਾਰੀ ਨਾਲ ਹੱਥਾਪਾਈ ਕੀਤੀ ਅਤੇ ਡੰਡਿਆਂ ਨਾਲ ਹਮਲਾ ਵੀ ਕੀਤਾ। ਹੰਗਾਮਾ ਕਰਨ ਤੋਂ ਬਾਅਦ ਤਿੰਨੇ ਨੌਜਵਾਨ ਬਿਨਾਂ ਭੁਗਤਾਨ ਕੀਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਕਰਮਚਾਰੀ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਆਪਣੇ ਮਾਲਕ ਨੂੰ ਜਾਣਕਾਰੀ ਦੇਵੇਗਾ ਅਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਏਗਾ।
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha







