Gold and Silver Rate: ਅੱਜ (18 ਸਤੰਬਰ) ਵੀਰਵਾਰ ਨੂੰ ਹੋਈ ਭਾਰੀ ਗਿਰਾਵਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਦੱਸ ਦਈਏ ਕਿ MCX ‘ਤੇ 10 ਗ੍ਰਾਮ ਸੋਨਾ 310 ਰੁਪਏ ਵੱਧ ਕੇ ₹1,53,291 ਹੋ ਗਿਆ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ₹1,343 ਵਧ ਗਈਆਂ ਹਨ।
ਇੱਕ ਕਿਲੋਗ੍ਰਾਮ ਚਾਂਦੀ ₹2,39,548 ‘ਤੇ ਕਾਰੋਬਾਰ ਕਰ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 600 ਰੁਪਏ ਡਿੱਗ ਗਈਆਂ ਹਨ।
ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 600 ਰੁਪਏ ਡਿੱਗ ਕੇ ₹1.55 ਲੱਖ ਪ੍ਰਤੀ 10 ਗ੍ਰਾਮ ‘ਤੇ ਆ ਗਈਆਂ। ਇਹ ਗਿਰਾਵਟ ਘਰੇਲੂ ਮੰਗ ਵਿੱਚ ਕਮੀਂ ਕਾਰਨ ਆਈ ਹੈ। 99.9 ਪ੍ਰਤੀਸ਼ਤ ਸ਼ੁੱਧ ਸੋਨੇ ਦੀ ਕੀਮਤ ਬੁੱਧਵਾਰ ਨੂੰ ₹1,55,600 ਪ੍ਰਤੀ 10 ਗ੍ਰਾਮ ਸੀ।
ਹਾਲਾਂਕਿ, ਸਥਾਨਕ ਵਪਾਰੀਆਂ ਦੇ ਅਨੁਸਾਰ, ਸਾਰੇ ਟੈਕਸਾਂ ਸਮੇਤ ਚਾਂਦੀ ਦੀ ਕੀਮਤ ₹2.42 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ। ਵਪਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿੱਚ ਕਮਜ਼ੋਰ ਮੰਗ ਦਾ ਸੋਨੇ ਦੀਆਂ ਕੀਮਤਾਂ ‘ਤੇ ਭਾਰ ਪਿਆ।
