Jalandhar News: ਜਲੰਧਰ ਵਿੱਚ ਨਾਮੀ ਪ੍ਰਾਪਰਟੀ ਕਾਰੋਬਾਰੀ ਲੱਕੀ ਠਾਕੁਰ ਉਰਫ਼ ਲੱਕੀ ਖੋਖਾ ਦਾ ਕਤਲ ਜਿਸ ਵੀਡੀਓ ਦੇ ਕਾਰਨ ਹੋਇਆ, ਉਹ ਸਾਹਮਣੇ ਆ ਗਈ ਹੈ। ਇਹ ਸ਼ਰਾਬ ਤਸਕਰੀ ਨਾਲ ਸਬੰਧਤ ਹੈ, ਜਿਸ ਨੂੰ 4 ਦਿਨ ਪਹਿਲਾਂ ਬਣਾਇਆ ਗਿਆ ਸੀ।
ਵੀਡੀਓ ਬਣਾਉਣ ਵਾਲਾ ਕਤਲ ਦੇ ਦੋਸ਼ ਵਿੱਚ ਨਾਮਜ਼ਦ ਰੰਜਮ ਥਾਪਰ ਹੈ, ਉਹ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਦਾ ਪੁੱਤਰ ਹੈ। ਵੀਡੀਓ ਵਿੱਚ, ਲੱਕੀ ਦੇ ਭਰਾ ‘ਤੇ ਸ਼ਰਾਬ ਵੇਚਣ ਦਾ ਦੋਸ਼ ਲਗਾਇਆ ਗਿਆ।
ਭਰਾ ਨੂੰ ਸ਼ਰਾਬ ਦੀ ਤਸਕਰੀ ਕਰਨ ਤੋਂ ਰੋਕਣ ਤੋਂ ਬਾਅਦ, ਲੱਕੀ ਨੇ ਰੰਜਮ ਅਤੇ ਉਸਦੇ ਸਾਥੀਆਂ ਨੂੰ ਫਿਰ ਤੋਂ ਅਜਿਹਾ ਨਾ ਕਰਨ ਅਤੇ ਕਾਰੋਬਾਰ ਵਿੱਚ ਦਖਲ ਨਾ ਦੇਣ ਦੀ ਧਮਕੀ ਵੀ ਦਿੱਤੀ ਸੀ।
ਇਸ ਵੀਡੀਓ ਕਾਰਨ ਖੋਖਾ ਅਤੇ ਥਾਪਰ ਦੇ ਗਿਰੋਹਾਂ ਵਿਚਾਲੇ ਰੰਜਿਸ਼ ਵੱਧ ਗਈ। ਖੋਖਾ ਉਨ੍ਹਾਂ ਦੇ ਨਾਲ ਕੁਝ ਬੁਰਾ ਨਾ ਕਰ ਦੇਵੇ ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਉਸ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ।
ਲੱਕੀ ਦਾ ਅੰਤਿਮ ਸੰਸਕਾਰ ਅੱਜ ਹੋਣ ਦੀ ਸੰਭਾਵਨਾ
ਲੱਕੀ ਦੀ ਲਾਸ਼ ਨੂੰ ਪੁਲਿਸ ਨੇ ਸਿਵਲ ਹਸਪਤਾਲ, ਜਲੰਧਰ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਉਮੀਦ ਹੈ ਕਿ ਅੱਜ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਦੇ ਅਨੁਸਾਰ, ਲੱਕੀ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਰੰਜਮ ਗਾਇਬ, ਭਾਲ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ
ਇਸ ਮਾਮਲੇ ਪੁਲਿਸ ਨੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਮਾਮਲੇ ਵਿੱਚ ਨਾਮਜ਼ਦ ਰੰਜਮ ਸਣੇ ਕਈ ਹੋਰ ਲੋਕਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਟੀਮਾਂ ਵੱਖ-ਵੱਖ ਸੰਭਾਵਿਤ ਥਾਵਾਂ ‘ਤੇ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਕਤਲ ਨੂੰ ਲੈ ਕੇ ਕਈ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ, ਅਜੇ ਤੱਕ ਪੱਕਾ ਨਹੀਂ ਹੈ ਕਿ ਕਤਲ ਪਿੱਛੇ ਇੱਕ ਹੀ ਇਰਾਦਾ ਹੈ ਜਾਂ ਕਈ ਇਰਾਦੇ ਹਨ।
ਦੋਸ਼ੀ ਰੰਜਮ ਇੱਕ ਛੋਟੀ ਕੁੜੀ ਦਾ ਪਿਤਾ
ਲੱਕੀ ਦੇ ਕਤਲ ਕੇਸ ਵਿੱਚ ਨਾਮਜ਼ਦ ਰੰਜਮ 22 ਸਾਲ ਦਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਇੱਕ ਛੋਟੀ ਕੁੜੀ ਦਾ ਪਿਤਾ ਹੈ। ਰੰਜਮ ਸੋਸ਼ਲ ਮੀਡੀਆ ‘ਤੇ ਵੀਡੀਓਗ੍ਰਾਫਰ ਵਜੋਂ ਕੰਮ ਕਰਦਾ ਸੀ, ਅਤੇ ਉਨ੍ਹਾਂ ਵਿਚਕਾਰ ਝਗੜਾ ਉਦੋਂ ਸ਼ੁਰੂ ਹੋ ਗਿਆ ਜਦੋਂ ਉਸਨੇ ਲੱਕੀ ਦੇ ਭਰਾ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ।
ਮੌਤ ਦੇ ਡਰ ਕਾਰਨ ਰੰਜਮ ਨੇ ਅਚਾਨਕ ਹਮਲਾ ਕਰ ਦਿੱਤਾ
ਆਂਢ-ਗੁਆਂਢ ਦੇ ਕੁਝ ਵਸਨੀਕਾਂ ਨੇ ਕਿਹਾ ਕਿ ਰੰਜਮ ਅਤੇ ਉਸਦੇ ਸਾਥੀ ਲੱਕੀ ਨਾਲ ਪੰਗਾ ਤਾਂ ਲੈ ਲਿਆ ਸੀ, ਪਰ ਉਸਦਾ ਉਨ੍ਹਾਂ ਨੂੰ ਖੌਫ ਸੀ। ਕਤਲ ਦੇ ਦੋਸ਼ ਮਾਮਲੇ ਵਿੱਚ ਲੱਕੀ 10 ਸਾਲ ਦੀ ਕੈਦ ਦੀ ਸਜ਼ਾ ਕੱਟ ਕੇ ਆਇਆ ਸੀ। ਉਹ ਜਾਣਦਾ ਸੀ ਕਿ ਜੇਕਰ ਲੱਕੀ ਪਹਿਲਾਂ ਹਮਲਾ ਕਰਦਾ ਹੈ, ਤਾਂ ਉਹ ਉਸਨੂੰ ਮਾਰ ਸਕਦਾ ਹੈ। ਇਸ ਤੋਂ ਪਹਿਲਾਂ ਲੱਕੀ ਉਨ੍ਹਾਂ ‘ਤੇ ਹਮਲਾ ਕਰਦਾ, ਰੰਜਮ ਅਤੇ ਉਸਦੇ ਸਾਥੀਆਂ ਨੇ ਲੱਕੀ ‘ਤੇ ਹਮਲਾ ਕਰ ਦਿੱਤਾ ਅਤੇ ਕੁਹਾੜੀ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
