ਐਲਗਾਰ ਪ੍ਰੀਸ਼ਦ ਨਾਲ ਜੁੜੇ ਮੁਲਜ਼ਮ ਦੇਸ਼ ਖ਼ਿਲਾਫ਼ ਜੰਗ ਛੇੜਨਾ ਚਾਹੁੰਦੇ ਸਨ: ਐਨਆਈਏ

ਐਲਗਾਰ ਪ੍ਰੀਸ਼ਦ ਨਾਲ ਜੁੜੇ ਮੁਲਜ਼ਮ ਦੇਸ਼ ਖ਼ਿਲਾਫ਼ ਜੰਗ ਛੇੜਨਾ ਚਾਹੁੰਦੇ ਸਨ: ਐਨਆਈਏ


ਮੁੰਬਈ, 23 ਅਗਸਤ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਐਲਗਾਰ ਪ੍ਰੀਸ਼ਦ ਤੇ ਮਾਓਵਾਦੀਆਂ ਵਿਚਾਲੇ ਸਬੰਧਾਂ ਨਾਲ ਜੁੜੇ ਮਾਮਲੇ ਵਿਚ ਇੱਥੇ ਵਿਸ਼ੇਸ਼ ਅਦਾਲਤ ਅੱਗੇ ਦੋਸ਼ਾਂ ਦਾ ਖ਼ਰੜਾ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਮੁਲਜ਼ਮ ਆਪਣੀ ਖ਼ੁਦ ਦੀ ਸਰਕਾਰ ਬਣਾਉਣ ਤੇ ‘ਦੇਸ਼ ਖ਼ਿਲਾਫ਼ ਜੰਗ ਛੇੜਨਾ’ ਚਾਹੁੰਦੇ ਸਨ। ਐਨਆਈਏ ਨੇ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਅਦਾਲਤ ਵਿੱਚ ਖਰੜਾ ਪੇਸ਼ ਕੀਤਾ ਸੀ ਤੇ ਇਸ ਦੀ ਨਕਲ ਅੱਜ ਉਪਲੱਬਧ ਕਰਵਾਈ ਗਈ ਹੈ। ਇਸ ਵਿਚ ਮਨੁੱਖੀ ਅਧਿਕਾਰ ਕਾਰਕੁਨਾਂ ਸਣੇ 15 ਜਣਿਆਂ ਖ਼ਿਲਾਫ਼ 17 ਦੋਸ਼ ਲਾਏ ਗਏ ਹਨ। ਐਨਆਈਏ ਨੇ ਦੋਸ਼ ਲਾਇਆ ਕਿ ਮੁਲਜ਼ਮ ਪਾਬੰਦੀਸ਼ੁਦਾ ਜਥੇਬੰਦੀ ਸੀਪੀਆਈ (ਮਾਓਵਾਦੀ) ਦੇ ਸਰਗਰਮ ਮੈਂਬਰ ਸਨ। ਇਸ ਵਿੱਚ ਸਮਾਜਿਕ ਕਾਰਕੁਨ ਸੁਧਾ ਭਾਰਦਵਾਜ, ਵਰਨੋਨ ਗੋਂਜ਼ਾਲਵੇਸ, ਵਰਵਰਾ ਰਾਓ, ਹਨੀ ਬਾਬੂ, ਆਨੰਦ ਤੈਲਤੁੰਬੜੇ, ਸ਼ੋਮਾ ਸੇਨ, ਗੌਤਮ ਨਵਲੱਖਾ ਤੇ ਹੋਰਾਂ ਦੇ ਨਾਮ ਸ਼ਾਮਲ ਹਨ। -ਪੀਟੀਆਈ



Source link