Amritsar Civil Hospital SMO Suspended: ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਇਕ ਕੜਾ ਪ੍ਰਸ਼ਾਸਕੀ ਫ਼ੈਸਲਾ ਲੈਂਦਿਆਂ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਭਾਰਤੀ ਧਾਵਨ ਨੂੰ ਤੁਰੰਤ ਪ੍ਰਭਾਵ ਨਾਲ ਨਿਲੰਬਿਤ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਅਧਿਕਾਰਿਕ ਆਦੇਸ਼ਾਂ ਮੁਤਾਬਕ ਇਹ ਕਾਰਵਾਈ ਪੰਜਾਬ ਸਿਵਲ ਸੇਵਾ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮਾਂ ਦੇ ਤਹਿਤ ਕੀਤੀ ਗਈ ਹੈ।
ਇਸ ਵਜ੍ਹਾ ਕਰਕੇ ਕੀਤਾ ਗਿਆ ਸਸਪੈਂਡ
ਪ੍ਰਸ਼ਾਸਕੀ ਕਾਰਨਾਂ ਕਰਕੇ ਕੀਤੀ ਕਾਰਵਾਈ ਮੁਤਾਬਕ, ਪ੍ਰਧਾਨ ਸਚਿਵ (ਸਿਹਤ) ਕੁਮਾਰ ਰਾਹੁਲ (IAS) ਵੱਲੋਂ ਜਾਰੀ ਪੱਤਰ ਨੰਬਰ 1056951 ਅਨੁਸਾਰ, ਡਾ. ਭਾਰਤੀ ਧਾਵਨ (ਸੇਵਾ ਨੰਬਰ 6632) ਨੂੰ ਪ੍ਰਸ਼ਾਸਕੀ ਕਾਰਨਾਂ ਦੇ ਕਾਰਨ ਸਸਪੈਂਡ ਕੀਤਾ ਗਿਆ ਹੈ। ਆਦੇਸ਼ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਨਿਲੰਬਨ ਦੇ ਦੌਰਾਨ ਡਾ. ਧਾਵਨ ਦਾ ਮੁੱਖ ਦਫ਼ਤਰ (Headquarter) ਹੁਣ ਅੰਮ੍ਰਿਤਸਰ ਦੀ ਬਜਾਏ ‘ਡਾਇਰੈਕਟਰ, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਸੈਕਟਰ-34, ਚੰਡੀਗੜ੍ਹ’ ਰਹੇਗਾ।
ਨਿਲੰਬਨ ਦੌਰਾਨ ਸਿਰਫ਼ ਭੱਤੇ ਮਿਲਣਗੇ
ਨਿਲੰਬਨ ਆਦੇਸ਼ ਦੇ ਪੈਰਾ-2 ਵਿੱਚ ਦਰਸਾਇਆ ਗਿਆ ਹੈ ਕਿ ਇਸ ਮਿਆਦ ਦੌਰਾਨ ਡਾਕਟਰ ਨੂੰ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਸਿਰਫ਼ ਗੁਜਾਰਾ ਭੱਤਾ (Subsistence Allowance) ਹੀ ਦਿੱਤਾ ਜਾਵੇਗਾ। ਆਦੇਸ਼ ਦੀਆਂ ਪ੍ਰਤੀਆਂ ਸਿਵਲ ਸਰਜਨ ਅੰਮ੍ਰਿਤਸਰ ਅਤੇ ਸੰਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਆਗਾਮੀ ਕਾਰਵਾਈ ਅਤੇ ਜਾਣਕਾਰੀ ਲਈ ਭੇਜ ਦਿੱਤੀਆਂ ਗਈਆਂ ਹਨ।
ਸਿਹਤ ਵਿਭਾਗ ‘ਚ ਮੱਚਿਆ ਹੜਕੰਪ
ਸ਼ਹਿਰ ਦੇ ਸਿਹਤ ਹਲਕਿਆਂ ਵਿੱਚ ਚਰਚਾ ਹੈ ਕਿ ਸਿਵਲ ਹਸਪਤਾਲ ਵਰਗੇ ਮਹੱਤਵਪੂਰਨ ਸੰਸਥਾਨ ਦੀ SMO ‘ਤੇ ਹੋਈ ਇਸ ਅਚਾਨਕ ਕਾਰਵਾਈ ਨੇ ਸਥਾਨਕ ਸਿਹਤ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਹਾਲਾਂਕਿ ਆਦੇਸ਼ ਵਿੱਚ ‘ਪ੍ਰਸ਼ਾਸਕੀ ਕਾਰਨ’ ਦਾ ਹਵਾਲਾ ਦਿੱਤਾ ਗਿਆ ਹੈ, ਪਰ ਸੂਤਰਾਂ ਮੁਤਾਬਕ ਵਿਭਾਗ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਪ੍ਰਬੰਧਨ ਅਤੇ ਪ੍ਰਸ਼ਾਸਕੀ ਕਾਰਜਾਂ ਦੀ ਕਾਰਗੁਜ਼ਾਰੀ ‘ਤੇ ਨਜ਼ਰ ਰੱਖ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ










