Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 


Banks Open on Sunday : ਜੇਕਰ ਬੈਂਕ ਨਾਲ ਜੁੜਿਆ ਤੁਹਾਡਾ ਕੋਈ ਕੰਮ ਪੈਂਡਿੰਗ ਹੈ ਤਾਂ ਅੱਜ ਹੀ ਨਿਪਟਾ ਲਓ। ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਅੱਜ ਸਰਕਾਰੀ ਬੈਂਕ ਖੁੱਲ੍ਹੇ ਹਨ। ਲੋਕ ਕੈਸ਼ ਅਤੇ ਚੈੱਕ ਜਮ੍ਹਾਂ ਕਰਵਾਉਣ ਸਮੇਤ ਹੋਰ ਬੈਂਕਿੰਗ ਕੰਮਾਂ ਲਈ ਬੈਂਕ ਪਹੁੰਚ ਰਹੇ ਹਨ। ਇਸ ਤੋਂ ਬਾਅਦ ਸੋਮਵਾਰ ਤੋਂ ਬੁੱਧਵਾਰ ਤੱਕ ਬੈਂਕ ਬੰਦ ਰਹਿਣਗੇ।

ਬੈਂਕ ਕਰਮਚਾਰੀ ਹਫ਼ਤੇ ਵਿੱਚ 5-ਡੇ ਵਰਕਿੰਗ (5-Day Working) ਲਾਗੂ ਕਰਨ ਦੀ ਮੰਗ ਨੂੰ ਲੈ ਕੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਹੜਤਾਲ ਕਰਨ ਜਾ ਰਹੇ ਹਨ।

10 ਸਾਲ ਬਾਅਦ ਐਤਵਾਰ ਨੂੰ ਖੁੱਲ੍ਹੇ ਬੈਂਕ

ਆਮ ਲੋਕਾਂ ਲਈ ਐਤਵਾਰ ਨੂੰ ਬੈਂਕ ਖੁੱਲ੍ਹਣ ਦਾ ਮੌਕਾ ਲਗਭਗ 10 ਸਾਲ ਬਾਅਦ ਆਇਆ ਹੈ। ਇਸ ਤੋਂ ਪਹਿਲਾਂ 2016 ਵਿੱਚ ਨੋਟਬੰਦੀ ਤੋਂ ਬਾਅਦ 14 ਨਵੰਬਰ ਨੂੰ ਐਤਵਾਰ ਵਾਲੇ ਦਿਨ ਬੈਂਕ ਖੋਲ੍ਹੇ ਗਏ ਸਨ। ਉਸ ਸਮੇਂ ਪੁਰਾਣੇ 500 ਰੁਪਏ ਅਤੇ 1,000 ਰੁਪਏ ਦੇ ਨੋਟ ਬਦਲਵਾਉਣ, ਜਮ੍ਹਾਂ ਕਰਵਾਉਣ ਅਤੇ ਕੈਸ਼ ਕਢਵਾਉਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ।

ATM ਤੋਂ ਕੈਸ਼ ਕਢਵਾਉਣ ‘ਤੇ ਚਾਰਜ?

ਹੜਤਾਲ ਦੌਰਾਨ SBI ਅਤੇ PNB ਸਮੇਤ ਸਰਕਾਰੀ ਬੈਂਕਾਂ ਦੇ ATM ਤੋਂ ਕੈਸ਼ ਕਢਵਾਉਣ ਲਈ ਆਮ ATM ਨਿਯਮ ਲਾਗੂ ਰਹਿਣਗੇ। ਆਪਣੇ ਬੈਂਕ ਦੇ ATM ਤੋਂ ਹਰ ਮਹੀਨੇ 5 ਮੁਫ਼ਤ ਟ੍ਰਾਂਜ਼ੈਕਸ਼ਨ ਦੀ ਸਹੂਲਤ ਹੈ। ਦੂਜੇ ਬੈਂਕ ਦੇ ATM ਤੋਂ ਮੈਟਰੋ ਸ਼ਹਿਰਾਂ ਵਿੱਚ 3 ਅਤੇ ਹੋਰ ਸ਼ਹਿਰਾਂ ਵਿੱਚ 5 ਮੁਫ਼ਤ ਟ੍ਰਾਂਜ਼ੈਕਸ਼ਨ ਦੀ ਸੀਮਾ ਹੈ। ਇਸ ਸੀਮਾ ਤੋਂ ਬਾਅਦ ATM ਕੈਸ਼ ਕਢਵਾਉਣ ‘ਤੇ 23 ਰੁਪਏ + GST ਚਾਰਜ ਲੱਗ ਸਕਦਾ ਹੈ।

90% ਤੋਂ ਵੱਧ ਕਰਮਚਾਰੀ ਹੜਤਾਲ ‘ਚ ਸ਼ਾਮਲ ਹੋਣ ਦਾ ਦਾਅਵਾ

ਵਿੱਤੀ ਸੇਵਾ ਵਿਭਾਗ, ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਬੈਂਕ ਪ੍ਰਬੰਧਨਾਂ ਵੱਲੋਂ ਹੜਤਾਲ ਟਾਲਣ ਦੀ ਅਪੀਲ ਕੀਤੀ ਗਈ ਸੀ, ਪਰ ਯੂਨੀਅਨਾਂ ਨੇ ਇਸ ਨੂੰ ਨਹੀਂ ਮੰਨਿਆ। ਹੜਤਾਲ ਵਿੱਚ ਦੇਸ਼ ਦੀਆਂ 7 ਵੱਡੀਆਂ ਬੈਂਕ ਯੂਨੀਅਨਾਂ ਸ਼ਾਮਲ ਹੋਣਗੀਆਂ। ਯੂਨੀਅਨਾਂ ਮੁਤਾਬਕ ਇਨ੍ਹਾਂ ਨਾਲ 90% ਤੋਂ ਵੱਧ ਬੈਂਕ ਕਰਮਚਾਰੀ ਜੁੜੇ ਹੋਏ ਹਨ। ਯੂਨੀਅਨਾਂ ਦੀ ਮੰਗ ਹੈ ਕਿ ਸਰਕਾਰ ਹਫ਼ਤੇ ਵਿੱਚ 5 ਦਿਨ ਕੰਮ ਕਰਨ ਦੀ ਵਿਵਸਥਾ ਲਾਗੂ ਕਰਨ ਦੀ ਪੱਕੀ ਤਾਰੀਖ ਤੈਅ ਕਰੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link