Big Breaking : ਮੰਤਰੀ ਮੰਡਲ ‘ਚ ਹੋਇਆ ਵੱਡਾ ਫੇਰਬਦਲ; 19 ਨਵੇਂ ਚਿਹਰੇ ਕੀਤੇ ਗਏ ਸ਼ਾਮਲ
– ਪੜ੍ਹੋ ਸਾਰੀ List
ਗੁਜਰਾਤ, 17 ਅਕਤੂਬਰ 2025 (ਵਿਸ਼ਵ ਵਾਰਤਾ) –ਗੁਜਰਾਤ ਸਰਕਾਰ ਨੇ ਕੈਬਨਿਟ ਵਿੱਚ ਵੱਡਾ ਫੇਰਬਦਲ (Big Breaking) ਕੀਤਾ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਆਪਣੇ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ ਸ਼ਾਮਲ ਕੀਤੇ ਹਨ। ਬੀਤੇ ਕੱਲ੍ਹ ਯਾਨੀ ਕਿ ਵੀਰਵਾਰ ਨੂੰ, 16 ਮੰਤਰੀਆਂ ਨੇ ਅਸਤੀਫਾ ਦਿੱਤਾ ਅਤੇ ਅੱਜ ਸ਼ੁੱਕਰਵਾਰ ਨੂੰ 26 ਮੰਤਰੀਆਂ ਨੇ ਸਹੁੰ ਚੁੱਕੀ।
ਪਿਛਲੇ ਕਾਰਜਕਾਲ ਦੇ ਸਿਰਫ਼ ਛੇ ਮੰਤਰੀਆਂ ਹੀ ਆਪਣੇ ਅਹੁਦੇ ਬਰਕਰਾਰ ਰੱਖ ਸਕੇ। ਹਰਸ਼ ਸੰਘਵੀ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ, ਜਦੋਂ ਕਿ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਜਡੇਜਾ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਫੇਰਬਦਲ ਨਾਲ, ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਹੁਣ 17 ਤੋਂ ਵੱਧ ਕੇ 26 ਹੋ ਗਈ ਹੈ।
– ਪਾਟੀਦਾਰ ਭਾਈਚਾਰੇ ਦੇ 6 ਮੰਤਰੀ : ਪਾਟੀਦਾਰ ਭਾਈਚਾਰੇ ਦੇ ਛੇ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ: ਕੌਸ਼ਿਕ ਵੇਕਰੀਆ, ਪ੍ਰਫੁੱਲ ਪੰਸਾਰੀਆ, ਕਾਂਤੀ ਅਮ੍ਰਿਤੀਆ, ਰਿਸ਼ੀਕੇਸ਼ ਪਟੇਲ, ਜੀਤੂਭਾਈ ਵਾਘਾਨੀ ਅਤੇ ਕਮਲੇਸ਼ ਪਟੇਲ।
– ਅਨੁਸੂਚਿਤ ਜਾਤੀ ਦੇ ਤਿੰਨ ਮੰਤਰੀ : ਮਨੀਸ਼ਾ ਵਕੀਲ, ਪ੍ਰਦਿਊਮਨ ਵਾਜਾ ਅਤੇ ਦਰਸ਼ਨ ਵਾਘੇਲਾ।
– ਆਦਿਵਾਸੀ ਭਾਈਚਾਰੇ ਤੋਂ ਚਾਰ ਮੰਤਰੀ : ਰਮੇਸ਼ ਕਟਾਰਾ, ਪੀ.ਸੀ. ਬਰਾਂਡਾ, ਜੈਰਾਮ ਗਾਮਿਤ ਅਤੇ ਨਰੇਸ਼ ਪਟੇਲ।
– ਖੱਤਰੀ ਭਾਈਚਾਰੇ ਤੋਂ ਦੋ ਮੰਤਰੀ: ਰਿਵਾਬਾ ਜਡੇਜਾ ਅਤੇ ਸੰਜੇ ਸਿੰਘ ਮਹਿਡਾ।
– ਓਬੀਸੀ ਭਾਈਚਾਰੇ ਤੋਂ 8 ਮੰਤਰੀ – ਕੁੰਵਰਜੀ ਬਾਵਾਲੀਆ, ਅਰਜੁਨ ਮੋਧਵਾਡੀਆ, ਪਰਸੋਤਮ ਸੋਲੰਕੀ, ਤ੍ਰਿਕਮ ਛਾਂਗਾ, ਪ੍ਰਵੀਨ ਮਾਲੀ, ਸਵਰੂਪਜੀ ਠਾਕੋਰ, ਈਸ਼ਵਰਸਿੰਘ ਪਟੇਲ ਅਤੇ ਰਮਨ ਸੋਲੰਕੀ।
ਇਸ ਤੋਂ ਇਲਾਵਾ ਕਨੂਭਾਈ ਦੇਸਾਈ ਨੂੰ ਬ੍ਰਾਹਮਣ ਭਾਈਚਾਰੇ ਤੋਂ ਚੁਣਿਆ ਗਿਆ ਹੈ। ਹਰਸ਼ ਸੰਘਵੀ ਜੈਨ ਸਮਾਜ (ਲਘੂਮਤੀ) ਦੀ ਨੁਮਾਇੰਦਗੀ ਕਰਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Big Breaking : ਮੰਤਰੀ ਮੰਡਲ ‘ਚ ਹੋਇਆ ਵੱਡਾ ਫੇਰਬਦਲ; 19 ਨਵੇਂ ਚਿਹਰੇ ਕੀਤੇ ਗਏ ਸ਼ਾਮਲ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.








