Big breaking: ਵੱਡਾ ਹਾਦਸਾ: ਦਿੱਲੀ ਸਥਿਤ ਹੁਮਾਯੂੰ ਦੇ ਮਕਬਰੇ ਦਾ ਇਕ ਹਿੱਸਾ ਡਿੱਗਾ

Big breaking: ਵੱਡਾ ਹਾਦਸਾ: ਦਿੱਲੀ ਸਥਿਤ ਹੁਮਾਯੂੰ ਦੇ ਮਕਬਰੇ ਦਾ ਇਕ ਹਿੱਸਾ ਡਿੱਗਾ


ਵੱਡਾ ਹਾਦਸਾ: ਦਿੱਲੀ ਸਥਿਤ ਹੁਮਾਯੂੰ ਦੇ ਮਕਬਰੇ ਦਾ ਇਕ ਹਿੱਸਾ ਡਿੱਗਾ

ਕਈ ਲੋਕ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ

ਨਵੀ ਦਿੱਲੀ, 15 ਅਗਸਤ 2025 (ਵਿਸ਼ਵ ਵਾਰਤਾ): ਆਜ਼ਾਦੀ ਦਿਵਸ ਦੇ ਜਸ਼ਨਾਂ ਵਿਚਾਲੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ (Big breaking) ਸਾਹਮਣੇ ਆਈ ਹੈ। ਦਿੱਲੀ ਦੇ ਨਿਜ਼ਾਮੂਦੀਨ ਸਥਿਤ ਹੁਮਾਯੂੰ ਦੇ ਮਕਬਰੇ ‘ਚ ਇੱਕ ਵੱਡਾ ਹਾਦਸਾ ਵਾਪਰਿਆ। ਸ਼ੁੱਕਰਵਾਰ ਸ਼ਾਮ ਨੂੰ ਹੁਮਾਯੂੰ ਦੇ ਮਕਬਰੇ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ਤੋਂ ਬਾਅਦ, 8 ਤੋਂ 9 ਲੋਕਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਬਚਾਅ ਟੀਮ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 4.30 ਵਜੇ ਦੇ ਕਰੀਬ ਵਾਪਰਿਆ। ਹੁਣ ਤੱਕ 11 ਲੋਕਾਂ ਨੂੰ ਮਲਬੇ ਵਿੱਚੋਂ ਬਚਾਇਆ ਜਾ ਚੁੱਕਾ ਹੈ।

ਅਧਿਕਾਰੀ ਨੇ ਕਿਹਾ ਕਿ ਅੱਠ ਤੋਂ ਨੌਂ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਪੰਜ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਇਹ ਸਮਾਰਕ 16ਵੀਂ ਸਦੀ ਦੇ ਮੱਧ ਦਾ ਇੱਕ ਮਕਬਰਾ ਹੈ ਜਿੱਥੇ ਅਕਸਰ ਸੈਲਾਨੀ ਆਉਂਦੇ ਰਹਿੰਦੇ ਹਨ। ਮੌਕੇ ‘ਤੇ ਸਰਚ ਆਪ੍ਰੇਸ਼ਨ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

 

The post Big breaking: ਵੱਡਾ ਹਾਦਸਾ: ਦਿੱਲੀ ਸਥਿਤ ਹੁਮਾਯੂੰ ਦੇ ਮਕਬਰੇ ਦਾ ਇਕ ਹਿੱਸਾ ਡਿੱਗਾ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link