Chandigarh ਨਗਰ ਨਿਗਮ ‘ਚ 75.16 ਕਰੋੜ ਦੇ ਦੂਸਰੇ ਘੁਟਾਲੇ ਦਾ ਪਰਦਾਫਾਸ਼ , ਸਾਬਕਾ ਬੈਂਕ ਮੈਨੇਜਰ ਸਮੇਤ ਕਈ ਵਿਅਕਤੀਆਂ ਖਿਲਾਫ਼ FIR ਦਰਜ

Chandigarh ਨਗਰ ਨਿਗਮ ‘ਚ 75.16 ਕਰੋੜ ਦੇ ਦੂਸਰੇ ਘੁਟਾਲੇ ਦਾ ਪਰਦਾਫਾਸ਼ , ਸਾਬਕਾ ਬੈਂਕ ਮੈਨੇਜਰ ਸਮੇਤ ਕਈ ਵਿਅਕਤੀਆਂ ਖਿਲਾਫ਼ FIR ਦਰਜ


Chandigarh Municipal Corporation : ਚੰਡੀਗੜ੍ਹ ‘ਚ ਨਗਰ ਨਿਗਮ ਦੇ 116.84 ਕਰੋੜ ਰੁਪਏ ਦੇ ਫਰਜ਼ੀ ਐੱਫ.ਡੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ। ਇਸ ਵਾਰ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਪ੍ਰਮੋਸ਼ਨ ਸੋਸਾਇਟੀ (CREST) ​​ਦੇ ਖਾਤਿਆਂ ਵਿੱਚ ਲਗਭਗ ₹75.16 ਕਰੋੜ ਦੀ ਗੜਬੜੀ ਸਾਹਮਣੇ ਆਈ ਹੈ।

ਆਰੋਪ ਹੈ ਕਿ ਸੈਕਟਰ 32 ਵਿੱਚ ਆਈਡੀਐਫਸੀ ਫਸਟ ਬੈਂਕ ਸ਼ਾਖਾ ਦੇ ਸਾਬਕਾ ਮੈਨੇਜਰ ਰਿਭਵ ਰਿਸ਼ੀ ਨੇ ਕੁਝ ਬੈਂਕ ਕਰਮਚਾਰੀਆਂ ਅਤੇ ਨਿੱਜੀ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਬੇਨਿਯਮੀਆਂ ਨੂੰ ਅੰਜਾਮ ਦਿੱਤਾ। CREST ਵੱਲੋਂ ਦਾਇਰ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਬਕਾ ਮੈਨੇਜਰ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ 

ਇਸ ਮਾਮਲੇ ਵਿੱਚ ਪੁਲਿਸ ਨੇ ਰਿਭਵ ਰਿਸ਼ੀ (ਆਈਡੀਐਫਸੀ ਫਸਟ ਬੈਂਕ ਦੇ ਸਾਬਕਾ ਮੈਨੇਜਰ), ਸੀਮਾ ਧੀਮਾਨ (ਇੱਕ ਸਾਬਕਾ ਬੈਂਕ ਕਰਮਚਾਰੀ), ​​ਅਭੈ ਕੁਮਾਰ ਅਤੇ ਹੋਰ ਅਣਪਛਾਤੇ ਬੈਂਕ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਿਭਵ ਰਿਸ਼ੀ ਇਸ ਸਮੇਂ ਹਰਿਆਣਾ ਦੀ ਇੱਕ ਜੇਲ੍ਹ ਵਿੱਚ ਬੰਦ ਹੈ।

ਚੰਡੀਗੜ੍ਹ ਪੁਲਿਸ ਹੁਣ ਉਸਨੂੰ ਅਤੇ ਹੋਰ ਆਰੋਪੀਆਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸਾਰੇ ਮੁਲਜ਼ਮਾਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਘੁਟਾਲੇ ਵਿੱਚ ਸ਼ਾਮਲ ਵੱਖ-ਵੱਖ ਲੋਕਾਂ ਦੀ ਭੂਮਿਕਾ ਸਾਫ਼ ਹੋ ਸਕੇ।

ਪੁਲਿਸ ਦੇ ਅਨੁਸਾਰ ਆਰੋਪੀਆਂ ਨੇ 303 ਵੱਖ-ਵੱਖ ਲੈਣ-ਦੇਣਾਂ ਰਾਹੀਂ CREST ਦੇ ਖਾਤਿਆਂ ਤੋਂ ਕੁੱਲ ₹75,16,04,293 ਦੀ ਦੁਰਵਰਤੋਂ ਕੀਤੀ। ਇਹਨਾਂ ਟ੍ਰਾਜੇਕਸ਼ਨ ਰਾਹੀਂ ਕਈ ਵਾਰ ਪੈਸੇ ਕਢਵਾਏ ਗਏ ਅਤੇ ਵੱਖ-ਵੱਖ ਸਮੇਂ ‘ਤੇ ਵਾਪਸ ਜਮ੍ਹਾ ਵੀ ਕੀਤੇ ਗਏ। ਜਿਸ ਨਾਲ ਲੰਬੇ ਸਮੇਂ ਤੱਕ ਇਹ ਅਨਿਯਮਿਤਤਾ ਫੜੀ ਨਹੀਂ ਗਈ। 

 

ਹੋਰ ਪੜ੍ਹੋ



Source link