Chandigarh Kanwar Tragedy : ਭਰਾ ਦਾ ਵਾਅਦਾ ਸੀ ਰੱਖੜੀ ਲੈ ਕੇ ਆਵਾਂਗਾ , ਘਰ ਪਹੁੰਚੀ ਲਾਸ਼ , ਰੋਂਦੀ ਭੈਣ ਬੋਲੀ- ਵੀਡੀਓ ਕਾਲ ‘ਤੇ ਪਸੰਦ ਕਰਵਾਈ ਸੀ ਰੱਖੜੀ

Chandigarh Kanwar Tragedy : ਭਰਾ ਦਾ ਵਾਅਦਾ ਸੀ ਰੱਖੜੀ ਲੈ ਕੇ ਆਵਾਂਗਾ , ਘਰ ਪਹੁੰਚੀ ਲਾਸ਼ , ਰੋਂਦੀ ਭੈਣ ਬੋਲੀ- ਵੀਡੀਓ ਕਾਲ ‘ਤੇ ਪਸੰਦ ਕਰਵਾਈ ਸੀ ਰੱਖੜੀ


Chandigarh Kanwar Tragedy : ਹਰਿਦੁਆਰ ਵਿੱਚ ਕਾਂਵੜ ਯਾਤਰਾ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਚੰਡੀਗੜ੍ਹ ਦੇ ਚਾਰ ਨੌਜਵਾਨਾਂ ਦੀ ਗੰਗਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਨੂੰ ਜਵਾਲਾਪੁਰ ਕੋਤਵਾਲੀ ਖੇਤਰ ਦੇ ਜਟਵਾੜਾ ਪੁਲ ਨੇੜੇ ਵਾਪਰੀ।  ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ -ਰੋ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਕ ਚਾਰੇ ਨੌਜਵਾਨ ਗੰਗਨਹਿਰ ਵਿੱਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਤੇਜ਼ ਵਹਾਅ ਵਿੱਚ ਰੁੜ੍ਹਣ ਲੱਗਾ। ਉਸ ਨੂੰ ਬਚਾਉਣ ਲਈ ਉਸ ਦੇ ਤਿੰਨ ਹੋਰ ਦੋਸਤ ਵੀ ਨਹਿਰ ਵਿੱਚ ਉਤਰ ਗਏ, ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਏ।

ਮ੍ਰਿਤਕਾਂ ਦੀ ਪਛਾਣ ਸ਼ਿਵਾਂਸ਼ੂ (16), ਨੀਤੀਸ਼ , ਭਰਤ ਅਤੇ ਰੋਹਿਤ ਵਜੋਂ ਹੋਈ ਹੈ। ਚਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਰਹਿਣ ਵਾਲੇ ਸਨ ਅਤੇ ਕਾਂਵੜ ਯਾਤਰਾ ਲਈ ਹਰਿਦੁਆਰ ਗਏ ਸ਼ਰਧਾਲੂਆਂ ਦੇ ਜਥੇ ਨਾਲ ਸਨ।  1 ਅਗਸਤ ਨੂੰ ਨੀਤੀਸ਼ ਦੀ ਲਾਸ਼ ਹਰਿਦੁਆਰ ਤੋਂ ਚੰਡੀਗੜ੍ਹ ਪਹੁੰਚੀ, ਜਿੱਥੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਵੀਡੀਓ ਕਾਲ ‘ਤੇ ਰੱਖੜੀ ਲਿਆਉਣ ਦਾ ਕੀਤਾ ਸੀ ਵਾਅਦਾ

 ਨੀਤੀਸ਼ ਦੀ ਭੈਣ ਦੀਪਿਕਾ ਨੇ ਦੱਸਿਆ ਕਿ ਹਰਿਦੁਆਰ ਪਹੁੰਚਣ ਤੋਂ ਬਾਅਦ ਉਸ ਦੇ ਭਰਾ ਨੇ ਵੀਡੀਓ ਕਾਲ ਕੀਤੀ ਸੀ। ਉਸ ਨੇ ਬਾਜ਼ਾਰ ਵਿੱਚ ਸਜੀਆਂ ਰੱਖੜੀਆਂ ਦੀਆਂ ਦੁਕਾਨਾਂ ਦਿਖਾਈਆਂ ਅਤੇ ਕਿਹਾ ਕਿ ਉਹ ਉਸ ਦੀ ਪਸੰਦ ਦੀ ਰੱਖੜੀ ਖਰੀਦ ਕੇ ਕਾਂਵੜ ਨਾਲ ਘਰ ਲਿਆਏਗਾ। ਉਸ ਨੇ ਭਰੋਸਾ ਦਿੱਤਾ ਸੀ ਕਿ ਇਸ ਵਾਰ ਵੀ ਰੱਖੜੀ ਦਾ ਤਿਉਹਾਰ ਇਕੱਠੇ ਮਨਾਵਾਂਗੇ। 

 ਰੱਖੜੀ ਨਹੀਂ, ਭਰਾ ਦੀ ਲਾਸ਼ ਘਰ ਪਹੁੰਚੀ

ਦੀਪਿਕਾ ਨੇ ਰੋਂਦਿਆਂ ਕਿਹਾ ਕਿ ਉਸ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਭਰਾ ਦੀ ਉਡੀਕ ਕਰ ਰਹੀ ਸੀ, ਉਸ ਦੀ ਲਾਸ਼ ਘਰ ਆਵੇਗੀ। ਉਸ ਨੇ ਕਿਹਾ, “ਭਰਾ ਨੇ ਰੱਖੜੀ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਦੁਨੀਆ ਵਿੱਚ ਹੀ ਨਹੀਂ ਰਿਹਾ। ਹੁਣ ਮੈਂ ਕਿਸ ਨੂੰ ਰੱਖੜੀ ਬੰਨ੍ਹਾਂਗੀ?”



Source link