ਮੈਲਬਰਨ, 26 ਦਸੰਬਰ
ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਬਿਆਨ ’ਚ ਕਿਹਾ, ‘‘ਆਈਸੀਸੀ ਜ਼ਾਬਤੇ ਦੀ ਧਾਰਾ 2.12 ਕਿਸੇ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਕੌਮਾਂਤਰੀ ਮੈਚ ਦੌਰਾਨ ਇੱਕ ਦਰਸ਼ਕ ਸਣੇ) ਨਾਲ ਅਢੁੱਕਵੇਂ ਸਰੀਰਕ ਸੰਪਰਕ ਨਾਲ ਸਬੰਧਤ ਹੈ।’’ ਇਸ ਵਿੱਚ ਕਿਹਾ ਗਿਆ, ‘‘ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ ਕਿਉਂਕਿ ਕੋਹਲੀ ਨੇ ਮੈਚ ਰੈਫਰੀ ਐਂਡੀ ਪਾਈਕਰਾਫਟ ਵੱਲੋਂ ਲਾਈ ਗਈ ਸਜ਼ਾ ਸਵੀਕਾਰ ਕਰ ਲਈ ਹੈ। ਇਹ ਦੋਸ਼ ਮੈਦਾਨੀ ਅੰਪਾਇਰ ਜੋਏਲ ਵਿਲਸਨ ਤੇ ਮਾਈਕਲ ਗਫ, ਥਰਡ ਅੰਪਾਇਰ ਸ਼ਰਫਉਦਦੌਲਾ ਇਬਨੇ, ਸ਼ਾਹਿਦ ਤੇ ਫੋਰਥ ਅੰਪਾਇਰ ਸ਼ਾਨ ਕਰੇਗ ਵੱਲੋਂ ਲਾਏ ਗਏ।’’
ਹਾਲਾਂਕਿ ਕੋਨਸਟਾਸ ਨੇ ਇਸ ਘਟਨਾ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਅਤੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਮਗਰੋਂ ਕਿਹਾ, ‘‘ਵਿਰਾਟ ਕੋਹਲੀ ਗਲਤੀ ਨਾਲ ਮੇਰੇ ਨਾਲ ਟਕਰਾ ਗਏ ਸਨ। ਇਹ ਕ੍ਰਿਕਟ ਹੈ ਅਤੇ ਤਣਾਅ ਭਰੇ ਸਮੇਂ ’ਚ ਅਜਿਹਾ ਹੋ ਜਾਂਦਾ ਹੈ।’’ ਪੀਟੀਆਈ
The post Cricket: ਆਸਟਰੇਲਿਆਈ ਬੱਲੇਬਾਜ਼ Konstas ਨਾਲ ਭਿੜਨ ਕਾਰਨ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ appeared first on Punjabi Tribune.










