Crime News: ਜ਼ਮੀਨੀ ਵਿਵਾਦ ‘ਚ 27 ਸਾਲ ਦੇ ਨੌਜਵਾਨ ਦਾ ਕਤਲ
– ਲੜਾਈ ਦੀ ਵੀਡੀਓ ਵੀ ਆਈ ਸਾਮਣੇ
– ਮ੍ਰਿਤਕ ਨੌਜਵਾਨ ਦੀ ਮਾਂ ਤੇ ਪਤਨੀ ਦਾ ਰੋ ਰੋ ਬੁਰਾ ਹਾਲ
ਗੁਰਦਾਸਪੁਰ, 5 ਅਗਸਤ 2025 (ਵਿਸ਼ਵ ਵਾਰਤਾ) – ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਗਰ ਵਿੱਚ ਇੱਕ 27 ਸਾਲ ਨੌਜਵਾਨ (Crime News) ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ‘ਚ ਰੋਕ ਕੇ ਘੇਰਾ ਪਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਵੱਜੋਂ ਹੋਈ ਹੈ। ਹਮਲਾਵਰਾਂ ਦੇ ਵੱਲੋਂ ਨੌਜਵਾਨ ਦੇ ਪੇਟ ‘ਚ ਕਈ ਵਾਰ ਕੀਤੇ ਗਏ ਸਨ। ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਨੌਜਵਾਨ ਨੂੰ ਬਟਾਲਾ ਹਸਪਤਾਲ ਲਿਜਾਂਦੇ ਸਮੇਂ ਰਾਹ ‘ਚ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦੀ ਪਤਨੀ , ਬਜ਼ੁਰਗ ਮਾਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਪਿੰਡ ‘ਚ ਹੋਈ ਇਸ ਲੜਾਈ ਦੀ ਇਕ ਵੀਡੀਓ ਵੀ ਸਾਮਣੇ ਆਈ ਹੈ।
ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਪਰਿਵਾਰ ਦਾ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ ਅਤੇ ਉਹ, ਉਸ ਦਾ ਪਤੀ ਅਤੇ ਸੱਸ ਅੱਜ ਪਿੰਡ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਜਿਨ੍ਹਾਂ ਨਾਲ ਉਹਨਾਂ ਦੇ ਪਰਿਵਾਰ ਦਾ ਜ਼ਮੀਨੀ ਵਿਵਾਦ ਹੈ, ਉਸ ਪਰਿਵਾਰ ਵਲੋਂ ਇਕੱਠੇ ਹੋ ਉਸਦੇ ਪਤੀ ਤੇ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ, ਜਿਸ ਹਮਲੇ ਚ ਉਸਦੇ ਪਤੀ ਦੀ ਮੌਤ (Crime News) ਹੋ ਗਈ।
ਉੱਥੇ ਹੀ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਜਦ ਤੱਕ ਪੁਲਿਸ ਬਲਜਿੰਦਰ ਸਿੰਘ ਦੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕਰਦੀ, ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀ ਕਰਵਾਂਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਕਰਨਗੇ।
ਉਧਰ ਸਿਵਿਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦ ਪਰਿਵਾਰ ਨੇ ਹਸਪਤਾਲ ਲਿਆਂਦਾ ਸੀ ਤਾਂ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਲਈ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਚ ਰੱਖਿਆ ਗਿਆ ਹੈ ਅਤੇ ਪੁਲਿਸ ਨੂੰ ਵੀ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Crime News: ਜ਼ਮੀਨੀ ਵਿਵਾਦ ‘ਚ 27 ਸਾਲ ਦੇ ਨੌਜਵਾਨ ਦਾ ਕਤਲ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.









